google-site-verification=ILda1dC6H-W6AIvmbNGGfu4HX55pqigU6f5bwsHOTeM
top of page

ਲੁਧਿਆਣਾ ‘ਚ ਕੱਪੜੇ ਦੀ ਫੈਕਟਰੀ ‘ਚ ਲੱਗੀ ਅੱਗ, ਮਸ਼ੀਨਰੀ ਸੜ ਕੇ ਸੁਆਹ

26 ਅਕਤੂਬਰ

ਲੁਧਿਆਣਾ ਦੇ ਬਾਜਵਾ ਨਗਰ ‘ਚ ਸਵੇਰੇ 6 ਵਜੇ ਕੱਪੜੇ ਦੀ ਫੈਕਟਰੀ ‘ਚ ਭਿਆਨਕ ਅੱਗ ਲੱਗ ਗਈ। ਫੈਕਟਰੀ ਵਿੱਚ ਪਿਆ ਕੱਚਾ ਮਾਲ ਅਤੇ ਤਿਆਰ ਕੱਪੜੇ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ। ਲੱਖਾਂ ਰੁਪਏ ਦੀ ਮਸ਼ੀਨਰੀ ਵੀ ਸੜ ਗਈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਫਾਇਰ ਬ੍ਰਿਗੇਡ ਅਤੇ ਪੁਲਿਸ ਦੀ ਟੀਮ ਘਟਨਾ ਵਾਲੀ ਥਾਂ ‘ਤੇ ਪਹੁੰਚ ਗਈ ਹੈ।

ਜਾਣਕਾਰੀ ਅਨੁਸਾਰ ਅੱਗ ਇੰਨੀ ਭਿਆਨਕ ਸੀ ਕਿ ਕਈ ਕਿਲੋਮੀਟਰ ਦੂਰ ਤੱਕ ਧੂੰਏਂ ਦੇ ਗੁਬਾਰ ਨਜ਼ਰ ਆ ਰਹੇ ਸਨ। ਲੋਕਾਂ ਨੇ ਤੁਰੰਤ ਫੈਕਟਰੀ ਦੇ ਮਾਲਕ ਨੂੰ ਇਸ ਸਬੰਧੀ ਸੂਚਿਤ ਕੀਤਾ। ਜਿਸ ਨੇ ਫਾਇਰ ਬ੍ਰਿਗੇਡ ਨੂੰ ਫੋਨ ਕਰਕੇ ਸੂਚਨਾ ਦਿੱਤੀ। ਫਾਇਰ ਅਫਸਰ ਆਤਿਸ਼ ਤੁਰੰਤ ਆਪਣੀ ਟੀਮ ਨਾਲ ਮੌਕੇ ‘ਤੇ ਪਹੁੰਚ ਗਏ। ਇਹ ਫੈਕਟਰੀ ਦੋ ਹਿੱਸਿਆਂ ਵਿੱਚ ਬਣੀ ਹੈ। ਇੱਕ ਹਿੱਸੇ ਵਿੱਚ ਤਿੰਨ ਮੰਜ਼ਿਲਾਂ ਅਤੇ ਦੂਜੇ ਹਿੱਸੇ ਵਿੱਚ 5 ਮੰਜ਼ਿਲਾਂ ਹਨ।

ਫਾਇਰ ਅਫਸਰ ਆਤਿਸ਼ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 6 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਉਹ ਟੀਮ ਸਮੇਤ ਬਾਜਵਾ ਨਗਰ ਦੀ ਗਲੀ ਨੰਬਰ 2 ਸਥਿਤ ਡੀਕੇ ਗਾਰਮੈਂਟਸ ਫੈਕਟਰੀ ਵਿਖੇ ਪੁੱਜੇ। ਉਨ੍ਹਾਂ ਦੱਸਿਆ ਜਿਸ ਥਾਂ ‘ਤੇ ਫੈਕਟਰੀ ਬਣੀ ਹੋਈ ਹੈ, ਉਥੇ ਗਲੀਆਂ ਬਹੁਤ ਤੰਗ ਹਨ ਅਤੇ ਫੈਕਟਰੀ ਸੰਚਾਲਕ ਵੱਲੋਂ ਐਂਟਰੀ ਅਤੇ ਐਗਜ਼ਿਟ ਲਈ ਕੋਈ ਐਮਰਜੈਂਸੀ ਗੇਟ ਨਹੀਂ ਰੱਖਿਆ ਗਿਆ। ਇਸ ਕਾਰਨ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਅੱਗ ਬੁਝਾਉਣ ‘ਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਆਤਿਸ਼ ਨੇ ਦੱਸਿਆ ਕਿ ਕਰੀਬ 13 ਫਾਇਰ ਟੈਂਡਰਾਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ ਗਿਆ। ਫੈਕਟਰੀ ਵਿੱਚ ਸਕੂਲ ਦੇ ਕੱਪੜੇ ਤਿਆਰ ਕੀਤੇ ਜਾਂਦੇ ਹਨ। ਅੱਗ ਲੱਗਣ ਕਾਰਨ ਆਸਪਾਸ ਦੀਆਂ ਇਮਾਰਤਾਂ ਵਿੱਚ ਰਹਿੰਦੇ ਲੋਕ ਵੀ ਬਾਹਰ ਆ ਗਏ। ਫੈਕਟਰੀ ਅੰਦਰ ਕੋਈ ਕਰਮਚਾਰੀ ਨਹੀਂ ਸੀ। ਜਿਸ ਕਾਰਨ ਜਾਨੀ ਨੁਕਸਾਨ ‘ਤੋਂ ਬਚਾਅ ਹੋ ਗਿਆ


Comments


Logo-LudhianaPlusColorChange_edited.png
bottom of page