27/09/2024
ਐਕਪੈਲਰ ਪਾਰਟਸ ਬਣਾਉਣ ਵਾਲੀ ਫੈਕਟਰੀ ਦੇ ਮਾਲਕ ਦਾ ਐਕਟਿਵਾ ਸਕੂਟਰ ਤੇ 5 ਲੱਖ ਰੁਪਏ ਲੈ ਕੇ ਨੌਜਵਾਨ ਰਫੂ-ਚੱਕਰ ਹੋ ਗਿਆ l ਅਰਬਨ ਅਸਟੇਟ ਦੁਗਰੀ ਦੇ ਰਹਿਣ ਵਾਲੇ ਕਾਰੋਬਾਰੀ ਅਜੇ ਕੁਮਾਰ ਗੋਇਲ ਨੇ ਦੱਸਿਆ ਕਿ ਉਨ੍ਹਾਂ ਨੇ ਨੌਜਵਾਨ ਨੂੰ ਚਾਰ ਮਹੀਨੇ ਪਹਿਲੋਂ ਮਾਰਕੀਟਿੰਗ ਦੇ ਕੰਮ ਲਈ ਰੱਖਿਆ ਸੀ l ਇਸ ਮਾਮਲੇ 'ਚ ਥਾਣਾ ਡਵੀਜ਼ਨ ਨੰਬਰ ਛੇ ਦੀ ਪੁਲਿਸ ਨੇ ਅਜੇ ਕੁਮਾਰ ਗੋਇਲ ਦੀ ਸ਼ਿਕਾਇਤ ਤੇ ਮੱਕੜ ਕਲੋਨੀ ਲੁਧਿਆਣਾ ਦੇ ਰਹਿਣ ਵਾਲੇ ਸੂਰਜ ਕੁਮਾਰ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।
ਜਾਣਕਾਰੀ ਦਿੰਦਿਆਂ ਅਜੇ ਕੁਮਾਰ ਗੋਇਲ ਨੇ ਦੱਸਿਆ ਕਿ ਇੰਡਸਟਰੀਅਲ ਏਰੀਆ ਬੀ ਵਿੱਚ ਉਨ੍ਹਾਂ ਦੀ ਐਕਪੈਲਰ ਪਾਰਟਸ ਬਣਾਉਣ ਦੀ ਫੈਕਟਰੀ ਹੈ l ਚਾਰ ਮਹੀਨੇ ਪਹਿਲੋਂ ਨੌਜਵਾਨ ਸੂਰਜ ਉਨ੍ਹਾਂ ਕੋਲ ਕੰਮ ਦੀ ਤਲਾਸ਼ ਵਿੱਚ ਆਇਆਸੀ l ਲੜਕੇ ਦੀ ਕਾਬਲੀਅਤ ਦੇਖਦੇ ਹੋਏ ਅਜੇ ਕੁਮਾਰ ਨੇ ਉਸ ਨੂੰ ਮਾਰਕੀਟਿੰਗ ਦੀ ਨੌਕਰੀ ਤੇ ਰੱਖ ਲਿਆ l ਬੀਤੇ ਦਿਨ ਅਜੇ ਨੇ ਸੂਰਜ ਨੂੰ ਐਚਡੀਐਫਸੀ ਬੈਂਕ ਅਰਬਨ ਸਟੇਟ ਫੇਸ 1 ਵਿੱਚ 5ਲੱਖ ਰੁਪਏ ਦੀ ਰਕਮ ਜਮ੍ਹਾ ਕਰਵਾਉਣ ਲਈ ਆਖਿਆ l ਦੁਪਹਿਰ ਸਾਢੇ 3ਵਜੇ ਦੇ ਕਰੀਬ ਕੰਪਨੀ ਦਾ ਸਕੂਟਰ ਅਤੇ ਰਕਮ ਲੈ ਕੇ ਸੂਰਜ ਬੈਂਕ ਵੱਲ ਚੱਲ ਪਿਆl ਪੌਣੇ ਘੰਟੇ ਬਾਅਦ ਜਦ ਫੈਕਟਰੀ ਤੋਂ ਫੋਨ ਆਇਆ ਤਾਂ ਸੂਰਜ ਨੇ ਆਖਿਆ ਕਿ ਉਸ ਦਾ ਸਕੂਟਰ ਪੈਂਚਰ ਹੋ ਗਿਆ ਹੈ ਅਤੇ ਕੁਝ ਸਮੇਂ ਬਾਅਦ ਉਹ ਬੈਂਕ ਵਿੱਚ ਪਹੁੰਚ ਜਾਵੇਗਾ l ਦੂਸਰੀ ਵਾਰ ਉਸਨੇ ਬਹਾਨਾ ਲਗਾਇਆ ਕਿ ਬੈਂਕ ਵਿੱਚ ਬਹੁਤ ਜਿਆਦਾ ਭੀੜ ਹੈ ਅਤੇ ਕੁਝ ਸਮੇਂ ਬਾਅਦ ਰਕਮ ਖਾਤੇ ਵਿੱਚ ਟਰਾਂਸਫਰ ਹੋਵੇਗੀ l ਸਵਾ 5 ਵਜੇ ਦੇ ਕਰੀਬ ਸੂਰਜ ਨੇ ਆਪਣਾ ਮੋਬਾਈਲ ਫੋਨ ਬੰਦ ਕਰ ਲਿਆl
ਅਜੇ ਗੋਇਲ ਨੇ ਜਦ ਪੜਤਾਲ ਕੀਤੀ ਤਾਂ ਸਾਹਮਣੇ ਆਇਆ ਕਿ ਸੂਰਜ ਬੈਂਕ ਵਿਚ ਪਹੁੰਚਿਆ ਹੀ ਨਹੀਂ ਸੀ। ਸੂਰਜ ਕੰਪਨੀ ਦੇ 5 ਲੱਖ ਰੁਪਏ ਅਤੇ ਸਕੂਟਰ ਲੈ ਕੇ ਫਰਾਰ ਹੋ ਚੁੱਕਾ ਸੀl ਉਧਰੋਂ ਇਸ ਮਾਮਲੇ ਵਿੱਚ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੇ ਅਜੇ ਕੁਮਾਰ ਗੋਇਲ ਦੀ ਸ਼ਿਕਾਇਤ 'ਤੇ ਸੂਰਜ ਖਿਲਾਫ ਕੇਸ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਜਲਦੀ ਹੀ ਹੱਲ ਕਰ ਲਿਆ ਜਾਵੇਗਾl
Comentarios