26 ਅਕਤੂਬਰ
ਅਭਿਨੇਤਰੀ ਗੌਤਮੀ ਤਦੀਮੱਲਾ ਨੇ ਭਾਜਪਾ ਤੋਂ ਅਸਤੀਫਾ ਦੇ ਦਿੱਤਾ। ਗੌਤਮੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਲਿਖਿਆ ਕਿ ਉਹ ਪਿਛਲੇ 25 ਸਾਲਾਂ ਤੋਂ ਭਾਜਪਾ ਦੀ ਮੈਂਬਰ ਸੀ ਅਤੇ ਭਾਜਪਾ ਲਈ ਇਮਾਨਦਾਰੀ ਅਤੇ ਵਚਨਬੱਧਤਾ ਨਾਲ ਕੰਮ ਕੀਤਾ ਹੈ। ਗੌਤਮੀ ਨੇ 500 ਤੋਂ ਵੱਧ ਸ਼ਬਦਾਂ ‘ਚ ਲਿਖੀ ਚਿੱਠੀ ‘ਚ ਕਈ ਦੋਸ਼ ਲਗਾਉਂਦੇ ਹੋਏ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ।
ਗੌਤਮੀ ਨੇ ਦਾਅਵਾ ਕੀਤਾ ਕਿ ਸੀ ਅਲਗੱਪਨ ਨਾਂ ਦੇ ਵਿਅਕਤੀ ਨੇ 20 ਸਾਲ ਪਹਿਲਾਂ ਉਸ ਨਾਲ ਦੋਸਤੀ ਕੀਤੀ ਸੀ। ਅਭਿਨੇਤਰੀ ਨੇ ਆਪਣੀ ਜਾਇਦਾਦ ਦਾ ਪ੍ਰਬੰਧਨ ਅਲਗੱਪਨ ਨੂੰ ਸੌਂਪਿਆ ਸੀ।
ਗੌਤਮੀ ਨੇ ਚਿੱਠੀ ‘ਚ ਲਿਖਿਆ ਕਿ ਮੈਂ ਉਨ੍ਹਾਂ ਨੂੰ (ਸੀ ਅਲਗੱਪਨ) ਆਪਣੀ ਜ਼ਮੀਨ ਵੇਚਣ ਦੀ ਜ਼ਿੰਮੇਵਾਰੀ ਸੌਂਪੀ ਸੀ। ਹਾਲ ਹੀ ‘ਚ ਮੈਨੂੰ ਪਤਾ ਲੱਗਾ ਕਿ ਉਸ ਨੇ ਮੇਰੇ ਨਾਲ ਧੋਖਾ ਕੀਤਾ ਹੈ।
Comentários