ਲੁਧਿਆਣਾ 16 ਫਰਵਰੀ
ਪ੍ਰਮੁੱਖ ਸੰਸਥਾ ਅਰੋਗਿਆ ਵੈਲਫੇਅਰ ਸੁਸਾਇਟੀ (ਰਜਿ) ਵਲੋਂ ਲੋਕ ਭਲਾਈ ਦੇ ਕਮਾਂ ਵਿੱਚ ਅੱਗੇ ਵਧਦੇ ਹੋਏ ਅੱਜ ਪਿੰਡ ਹੁਸੈਨਪੁਰਾ ਦੀਆਂ ਬਸਤੀਆਂ ਵਿੱਚ ਪਹੁੰਚ ਕੇ ਲੋੜਵੰਦ ਲੋਕਾਂ ਨੂੰ ਗਰਮ ਕੱਪੜੇ ਵੰਡੇ ਗਏ।
ਸੰਸਥਾ ਦੇ ਪ੍ਰਧਾਨ ਯੋਗਗੂਰੁ ਜੁਗਲ ਕਿਸ਼ੋਰ ਅਰੋੜਾ ਨੇ ਦੱਸਿਆ ਕਿ ਸੰਸਥਾ ਨੂੰ ਦਾਨੀ ਪੁਰਸ਼ ਵਲੋਂ ਇਕ ਹਜ਼ਾਰ ਕੱਪੜੇ ਦੇ ਪੈਕੇਟ ਗਰੀਬਾਂ ਵਿੱਚ ਵੰਡਣ ਲਈ ਭੇਜੇ ਗਏ ਸੀ।
ਅਰੋੜਾ ਨੇ ਦੱਸਿਆ ਕਿ ਸੰਸਥਾ ਵੱਲੋਂ ਲੋੜਵੰਦਾ ਲਈ ਇਹ ਸੇਵਾਵਾਂ ਅੱਗੋਂ ਵੀ ਜਾਰੀ ਰੱਖਾਂਗੇ।
ਅੱਜ ਇਸ ਮੌਕੇ ਅਰੋੜਾ ਦੇ ਨਾਲ ਚੇਤਨ ਮਲਹੋਤਰਾ , ਵਿਨੋਦ ਮਹਿੰਦਰਾ, ਸੰਜੀਵ ਸੂਦ, ਅਨੂ ਬਖਸ਼ੀ , ਅਨੁਪਮ ਵਰਮਾ , ਰਮੇਸ਼ ਸੂਦ , ਦਵਿੰਦਰ ਧਵਨ , ਰਮੇਸ਼ ਲਾਲ , ਅਮਰੀਕ ਸਿੰਘ ਟੱਕਰ , ਮਨਜੀਤ ਸਿੰਘ ,ਆਸ਼ੀਸ਼ ਗਰਗ ਹਾਜ਼ਰ ਸਨ।
Comments