google-site-verification=ILda1dC6H-W6AIvmbNGGfu4HX55pqigU6f5bwsHOTeM
top of page

IPS ਅੰਕੁਰ ਗੁਪਤਾ ਦੀ ਗੱਡੀ ਨੂੰ ਮਾਰੀ ਤੇਜ਼ ਰਫ਼ਤਾਰ ਟਰੱਕ ਨੇ ਜ਼ਬਰਦਸਤ ਟੱਕਰ

ਅੰਬਾਲਾ , 11 ਅਗਸਤ 2023

ਅੰਬਾਲਾ ਤੋਂ ਇਕ ਵੱਡੀ ਖ਼ਬਰ ਸਾਮਣੇ ਆ ਰਹੀ ਹੈ, ਜਿਥੇ ਜਲੰਧਰ ਜਿਲੇ ਵਿੱਚ ਤੈਨਾਤ DCP Law-and-Order IPS Ankur Gupta ਦੀ ਗੱਡੀ ਨੂੰ ਤੇਜ਼ ਰਫ਼ਤਾਰ ਟਰੱਕ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਹਾਦਸੇ ਵਿੱਚ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਪਰ ਚੰਗੀ ਕਿਸਮਤ ਨੂੰ ਗੱਡੀ ਚਲਾ ਰਹੇ ਆਈ. ਪੀ. ਐੱਸ. ਅੰਕੁਰ ਗੁਪਤਾ ਅਤੇ ਉਨ੍ਹਾਂ ਦਾ ਗੰਨਮੈਨ ਵਾਲ-ਵਾਲ ਬਚ ਗਏ।

ਮਿਲੀ ਜਾਣਕਾਰੀ ਦੇ ਅਨੁਸਾਰ ਸ਼ੁੱਕਰਵਾਰ ਨੂੰ ਅੰਬਾਲਾ ਦੇ ਥਾਣਾ ਪਰਾਓਂ ਵਿਚ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰ ਲਿਆ ਗਿਆ ਹੈ। ਅੰਬਾਲਾ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ DCP Law-and-Order IPS ਅੰਕੁਰ ਗੁਪਤਾ ਨੇ ਕਿਹਾ ਕਿ ਉਹ 9 ਅਗਸਤ ਦੀ ਦੇਰ ਰਾਤ ਜਦ ਆਪਣੇ ਗੰਨਮੈਨ ਕਰਨਜੀਤ ਸਿੰਘ ਨਾਲ ਆਪਣੀ ਇਨੋਵਾ ਗੱਡੀ ਵਿੱਚ ਜਲੰਧਰ ਤੋਂ ਦਿੱਲੀ ਜਾ ਰਹੇ ਸਨ ਤਾਂ ਅੰਬਾਲਾ ਕੈਂਟ ਦੇ ਜੀ. ਟੀ. ਰੋਡ ਫਲਾਈਓਵਰ ’ਤੇ ਪਹੁੰਚਦੇ ਹੀ ਪਿੱਛੇ ਤੋਂ ਆਏ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਦੀ ਇਨੋਵਾ ਨੂੰ ਕਾਫੀ ਜ਼ੋਰਦਾਰ ਟੱਕਰ ਮਾਰ ਦਿੱਤੀ। ਗੱਡੀ ਚਲਾ ਰਹੇ ਅੰਕੁਰ ਗੁਪਤਾ ਨੇ ਕਾਫੀ ਸੂਝ-ਬੂਝ ਨਾਲ ਗੱਡੀ ਨੂੰ ਕੰਟਰੋਲ ਕੀਤਾ ਪਰ ਹਾਦਸਾ ਕਰ ਕੇ ਟਰੱਕ ਚਾਲਕ ਕਾਫੀ ਸਪੀਡ ਨਾਲ ਫ਼ਰਾਰ ਹੋ ਗਿਆ। ਉਹ ਟਰੱਕ ਦਾ ਨੰਬਰ ਵੀ ਨਹੀਂ ਦੇਖ ਸਕੇ। ਗੱਡੀ ਦੇ ਅੰਦਰ ਆ ਕੇ ਦੇਖਿਆ ਤਾਂ ਗੱਡੀ ਨੁਕਸਾਨੀ ਗਈ ਸੀ ਪਰ ਆਈ. ਪੀ. ਐੱਸ. ਅੰਕੁਰ ਗੁਪਤਾ ਅਤੇ ਉਨ੍ਹਾਂ ਦੇ ਗੰਨਮੈਨ ਸਹੀ ਸਲਾਮਤ ਸਨ।

ਡੀ. ਸੀ. ਪੀ. ਨੇ ਤੁਰੰਤ ਪੁਲਿਸ ਕੰਟਰੋਲ ਰੂਮ ਵਿੱਚ ਇਸ ਬਾਰੇ ਜਾਣਕਾਰੀ ਦਿੱਤੀ। ਤੁਰੰਤ ਪੀ. ਸੀ. ਆਰ. ਟੀਮਾਂ ਅਤੇ ਥਾਣਾ ਪਰਾਓਂ ਦੀਆਂ ਪੁਲਿਸ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਸ਼ੁੱਕਰਵਾਰ ਨੂੰ ਅੰਬਾਲਾ ਪੁਲਿਸ ਨੇ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਧਾਰਾ 327, 336 ਤੇ 427 ਅਧੀਨ ਕੇਸ ਦਰਜ ਕਰ ਲਿਆ ਹੈ। ਡੀ. ਸੀ. ਪੀ. ਅੰਕੁਰ ਗੁਪਤਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਬਿਲਕੁਲ ਠੀਕ ਹਨ।

Comments


Logo-LudhianaPlusColorChange_edited.png
bottom of page