ਲੁਧਿਆਣਾ 28 ਮਾਰਚ
ਪੀ ਏ ਯੂ ਵਿਖੇ 200 ਵਿਦਾਅਰਥੀ ਦੇ ਕਰੀਬ ਕੇਂਦਰ ਸਰਕਾਰ ਦੇ ਯੂਥ ਵੈਲਫੇਅਰ ,ਖੇਲ ਮੰਤਰਾਲਿਆ ਵਲੋ ਆਦਿਵਾਸੀ ਵਿਦਿਆਰਥੀ ਨੂੰ ਅਦਾਨ ਪਰਧਾਨ ਵਾਸਤੇ ਪੰਜਾਬ ਫੇਰੀ ਲਗਵਾਈ ਗਈ ਜਿਸ ਵਿੱਚ ਵਿਦਾਰਥੀਆ ਨੇ ਆਪਣਾ ਆਦਿਵਾਸੀ ਨਾਚ, ਕਲਚਰ ਦਾ ਮੁਕਾਬਲਾ ਕਰਵਾਇਆ ਗਿਆ।
ਜਿਸ ਵਿਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਇਸ ਮੌਕੇ ਤੇ ਏਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਗੁਰਦੀਪ ਸਿੰਘ ਗੋਸ਼ਾ, ਦਮਨ ਕਪੂਰ,ਅਮਿਤ ਗੋਇਲ,ਵਿਸ਼ਾਲ ਕੁਮਾਰ ਨੇ ਸ਼ਿਰਕਤ ਕੀਤੀ,ਰਸਤਾ ਨਈ ਦੁਨੀਆ ਕਿ ਔਰ ਐਨ ਜੀ ਓ ਵਲੋ ਵਿਦਿਆਰਥੀ ਨੂੰ ਖਾਣ ਪੀਣ ਦੀਆ ਵਸਤੂਆਂ ਮੁਹਈਆ ਕਰਵਾਈਆ ਗਇਆ। ਗੁਰਦੀਪ ਸਿੰਘ ਗੋਸ਼ਾ ਨੇ ਬੋਲਦੇ ਕਿਹਾ ਸਾਡੇ ਦੇਸ਼ ਦਾ ਵਿਰਸਾ ਬਹੁਤ
ਅਮੀਰ ਹੈ। ਸਾਨੂੰ ਅੱਤਵਾਦ ਦੇ ਖਿਲਾਫ ਇਕ ਹੋ ਕੇ
ਲੜਨਾ ਚਾਹਿਦਾ, ਕੇਂਦਰ ਸਰਕਾਰ ਵੱਲੋਂ ਬਹੁਤ ਵਧੀਆ ਉਪਰਾਲੇ ਕੀਤੇ ਜਾ ਰਹੇ ਹਨ। ਪਰਧਾਨ ਮੰਤਰੀ ਮੋਦੀ ਜੀ ਦੀ ਅਗਵਾਈ ਵਿੱਚ ਦੇਸ਼ ਵਿੱਚੋ ਅੱਤਵਾਦ ਦਾ ਖਾਤਮਾ ਕੀਤਾ ਜਾ ਰਿਹਾ। ਆਦਿਵਾਸੀਆਂ ਵਿਦਿਆਰਥੀਆਂ ਨੂੰ ਆਪਣੇ ਦੇਸ਼ ਦੇ ਵਿਰਸੇ ਦੇ ਨਾਲ ਜੋੜਨ ਲਈ ਪੰਜਾਬ ਦੇ ਹੋਰ ਪ੍ਰਾਂਤਾ ਵਿੱਚ ਲਿਜਾ ਕੇ ਓਹਨਾ ਨੂੰ ਦੇਸ਼ ਪ੍ਰੇਮ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਏਸ ਵਕਤ ਰਸਤਾ ਨਈ ਦੁਨੀਆ ਕਿ ਔਰ ਦੇ ਸਾਰੇ ਸੇਵਾ ਵਾਲੇ ਸੱਜਣ ਜਿਨਾ ਵਿੱਚ ਉਚੇਚੇ ਤੌਰ ਤੇ ਪ੍ਰਧਾਨ ਹਰਕੀਰਤ ਸਿੰਘ,ਮਾਧਵ,ਅਨਿਲ ਬਾਜਵਾ,ਮੋਹਿਤ ਭਾਟੀਆ,ਨਿਰਮਲ ਸਿੰਘ ਨੇਹਰੂ ਯੁਵਾ ਸੰਗਠਨ ਦੇ ਜਿਲਾ ਯੂਥ ਆਫਿਸਰ ਰਸ਼ਮੀਤ ਕੌਰ,ਗਗਨ ਸੰਧੂ ਦੇ ਕੰਮ ਦੀ ਸਰਾਹਨਾ ਕੀਤੀ ਅਤੇ ਗੋਸ਼ਾ ਨੇ ਕਿਹਾ ਹਮੇਸ਼ਾ ਦੇਸ਼ ਕੌਮ ਦੀ ਸੇਵਾ ਖਾਤਿਰ ਹਾਜਿਰ ਰਹਾਂਗਾ। ਪੰਜਾਬੀ ਹਮੇਸ਼ਾ ਸੇਵਾ ਲਈ ਤਿਆਰ ਬਰ ਤਿਆਰ ਰਹਿੰਦੇ ਹਨ,ਵਿਸ਼ਾਲ ਲਹੋਟ, ਪ੍ਰਭਜੀਤ ਸਿੰਘ ਪੰਧੇਰ ਆਦਿ ਹਾਜਿਰ ਸਨ।
Comments