ਲੁਧਿਆਣਾ: 18 ਫਰਵਰੀ 2023
ਵਿਦੇਸ਼ਾਂ ਦੀ ਗੱਲ ਭਾਵੇਂ ਛੱਡ ਵੀ ਦਿਓ ਭਾਰਤੀ ਸੰਸਕ੍ਰਿਤੀ ਅਤੇ ਹੁੰਦੂਤਵ ਵਾਲੇ ਲਾਈਫ ਸਟਾਈਲ ਵਿੱਚ ਪਤੀ ਪਤਨੀ ਦਾ ਰਿਸ਼ਤਾ ਜਨਮ ਜਨਮ ਦਾ ਰਿਸ਼ਤਾ ਗਿਣਿਆ ਜਾਂਦਾ ਹੈ। ਸੱਤਾਂ ਜਨਮਾਂ ਨਾਲ ਇਹਨਾਂ ਸੰਬੰਧਾਂ ਦੀ ਕਾਫੀ ਤੁਲਨਾ ਕੀਤੀ ਜਾਂਦੀ ਹੈ। ਸਭ ਤੋਂ ਵੱਧ ਨਜ਼ਦੀਕੀ ਅਤੇ ਭਰੋਸੇ ਵਾਲਾ ਰਿਸ਼ਤਾ ਵੀ ਇਹੀ ਹੁੰਦਾ ਹੈ ਪਰ ਨਵਾਂ ਮਾਮਲਾ ਸਾਹਮਣੇ ਆਇਆ ਹੈ ਏ ਡੀ ਸੀ ਪੀ-1 ਰੁਪਿੰਦਰ ਕੌਰ ਸਰਾਂ ਵੱਲੋਂ ਦਿੱਤੀ ਜਾਣਕਾਰੀ ਦੌਰਾਨ। ਥਾਣਾ ਸਲੇਮ ਟਾਬਰੀ ਦੇ ਇਲਾਕੇ ਅੰਦਰ ਪੈਂਦੇ ਇਲਾਕੇ ਭੱਟੀਆਂ ਬੇਟ ਵਿਚ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ ਕਰਨ ਦੇ ਮਾਮਲੇ ਨੇ ਇੱਕ ਵਾਰ ਫੇਰ ਸਾਬਿਤ ਕਰ ਦਿੱਤਾ ਹੈ ਕਿ ਹੁਣ ਕਲਿਯੁਗ ਹੈ ਅਤੇ ਇਹ ਰਿਸ਼ਤਾ ਵੀ ਦਮ ਤੋੜਦਾ ਨਜ਼ਰ ਆ ਰਿਹਾ ਹੈ। ਇਹ ਕਤਲ ਕਰਨ ਵਾਲੀ ਦੋਸ਼ਾਂ ਸ਼ਿਲਪਾ ਮਿੱਤਲ ਨੇ ਆਪਣੇ ਪ੍ਰੇਮੀ ਜਸਵੰਤ ਰਾਜ ਨਾਲ ਮਿਲ ਕੇ ਕੋਈ ਜ਼ਹਿਰੀਲੀ ਚੀਜ਼ ਆਪਣੇ ਪਤੀ ਨੂੰ ਖੁਆ ਦਿੱਤੀ। ਬਾਅਦ ਵਿਚ ਜਾਂਚ ਪੜਤਾਲਕ ਦੌਰਾਨ ਜਦੋਂ ਪੁਲਿਸ ਨੇ ਸਖਤੀ ਕੀਤੀ ਤਾਂ ਹਵਸ ਦੇ ਇਹਨਾਂ ਦੋਹਾਂ ਪੁਜਾਰੀਆਂ ਨੇ ਆਪਣੇ ਕਾਰੇ ਦਾ ਇਕਬਾਲ ਵੀ ਕਰ ਲਿਆ। ਇਹਨਾਂ ਨੇ ਦੱਸਿਆ ਕਿ ਇਹਨਾਂ ਨੇ ਮ੍ਰਿਤਕ ਨੂੰ ਸਲਫਾਸ ਖੁਆਈ ਸੀ। ਜਸਵੰਤ ਰਾਜ ਸਲਫਾਸ ਦੀਆਂ ਗੋਲੀਆਂ ਲੈ ਕੇ ਆਇਆ ਸੀ ਅਤੇ ਪੀਸ ਕੇ ਇਹਨਾਂ ਗੋਲੀਆਂ ਨੂੰ ਸ਼ਿਲਪਾ ਦੇ ਹਵਾਲੇ ਕਰ ਦਿੱਤਾ। ਸ਼ਿਲਪਾ ਨੇ ਇਹਨਾਂ ਗੋਲੀਆਂ ਦੇ ਚੂਰਨ ਨੂੰ ਸ਼ੱਕਰ ਵਿਚ ਮਿਲਾ ਕੇ ਆਪਣੇ ਪਤੀ ਨੂੰ ਖੁਆ ਦਿੱਤਾ। ਪਹਿਲੀ ਵਾਰ 13 ਫਰਵਰੀ ਨੂੰ ਇਹ ਜ਼ਹਿਰ ਖੁਆਈ ਗਈ। ਇਸ ਔਰਤ ਨੇ ਆਪਣੇ ਪਤੀ ਨੂੰ ਕਿਹਾ ਕਿ ਖਾ ਲੈ ਅੱਜਕਲ੍ਹ ਬੜੇ ਪਵਿੱਤਰ ਦਿਨ ਚੱਲ ਰਹੇ ਹਨ। ਜਦੋਂ ਉਸਦੀ ਤਬੀਅਤ ਖਰਾਬ ਹੋਈ ਤਾਂ ਉਸਨੂੰ ਹਸਪਤਾਲ ਲਿਜਾਇਆ ਗਿਆ। ਹਸਪਤਾਲ ਜਾ ਕੇ ਕਿਧਰੇ ਬਚ ਨ ਜਾਏ ਇਹ ਸੋਚ ਕੇ ਸ਼ਿਲਪਾ ਨੇ ਇੱਕ ਵਾਰ ਫੇਰ ਇਹੀ ਜ਼ਹਿਰ ਕੈਪਸੂਲ ਵਿਚ ਮਿਲਾ ਕੇ ਖੁਆ ਦਿੱਤੀ। ਇਸਦੇ ਸਿੱਟੇ ਵੱਜੋਂ ਉਸੇ ਦਿਨ ਵਰੁਣ ਮਿੱਤਲ ਦੀ ਮੌਤ ਹੋ ਗਈ।
ਆਖਿਰ ਕਾਨੂੰਨ ਦੇ ਲੰਮੇ ਹੱਥ ਸ਼ਿਲਪਾ ਤੱਕ ਵੀ ਪਹੁੰਚ ਗਏ। ਸ਼ਿਲਪਾ ਨੂੰ ਗਿ੍ਫ਼ਤਾਰ ਕਰ ਲਿਆ ਗਿਆ। ਉਸ ਦੇ ਪ੍ਰੇਮੀ ਨੂੰ ਵੀ ਕਾਬੂ ਕਰ ਲਿਆ ਗਿਆ। ਮਾਮਲਾ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੇ ਮਾਨਯੋਗ ਜੱਜ ਨੇ ਦੋਹਾਂ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏਸੀਪੀ ਮਨਿੰਦਰ ਬੇਦੀ ਨੇ ਦੱਸਿਆ ਕਿ ਪੁਲਿਸ ਵਲੋਂ ਇਹ ਕਾਰਵਾਈ ਮ੍ਰਿਤਕ ਵਰੁਣ ਮਿੱਤਲ ਦੇ ਰਿਸ਼ਤੇਦਾਰ ਕਪਿਲ ਕੁਮਾਰ ਵਾਸੀ ਫਿਲੌਰ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਅਤੇ ਇਸ ਸਬੰਧੀ ਪੁਲਿਸ ਨੇ ਮਿ੍ਤਕ ਦੀ ਪਤਨੀ ਸ਼ਿਲਪਾ ਅਤੇ ਉਸ ਦੇ ਕਥਿਤ ਪ੍ਰੇਮੀ ਜਸਵੰਤ ਰਾਜ ਵਾਸੀ ਭੱਟੀਆਂ ਬੇਟ ਖਿਲਾਫ਼ ਵੱਖ-ਵੱਖ ਸੰਗੀਨ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤ ਕਰਤਾ ਕਪਿਲ ਕੁਮਾਰ ਨੇ ਦੱਸਿਆ ਕਿ ਉਕਤ ਕਥਿਤ ਦੋਸ਼ੀਆਂ ਦੇ ਪਿਛਲੇ ਕੁਝ ਸਮੇਂ ਤੋਂ ਜਸਵੰਤ ਰਾਜ ਨਾਲ ਕਥਿਤ ਤੌਰ 'ਤੇ ਨਾਜਾਇਜ਼ ਸਬੰਧ ਹਨ, ਜਿਸ ਦਾ ਵਰੁਣ ਇਤਰਾਜ਼ ਕਰਦਾ ਸੀ। ਜ਼ਿਕਰਯੋਗ ਹੈ ਕਿ ਮ੍ਰਿਤਕ ਵਰੁਣ ਮਿੱਤਲ ਕਪਿਲ ਦੀ ਮਾਸੀ ਦਾ ਮੁੰਡਾ ਹੀ ਸੀ।
ਇਹਨਾਂ ਨਜਾਇਜ਼ ਸੰਬੰਧਾਂ ਕਾਰਨ ਹੀ ਪਿਛਲੇ ਕੁਝ ਸਮੇਂ ਤੋਂ ਇਹ ਦੋਵੇਂ ਉਸ ਨਾਲ ਰੰਜ਼ਿਸ਼ ਰੱਖ ਰਹੇ ਸਨ। ਉਸ ਨੇ ਦੱਸਿਆ ਕਿ ਬੀਤੀ ਰਾਤ ਇਨ੍ਹਾਂ ਕਥਿਤ ਦੋਸ਼ੀਆਂ ਨੇ ਵਰੁਣ ਨੂੰ ਜ਼ਹਿਰੀਲੀ ਚੀਜ਼ ਖੁਆ ਕੇ ਮਾਰ ਦਿੱਤਾ। ਪੁਲਿਸ ਵਲੋਂ ਦੋਵਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਸੀ। ਗਿ੍ਫ਼ਤਾਰ ਕੀਤੇ ਗਏ ਕਥਿਤ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੇ ਮਾਨਯੋਗ ਜੱਜ ਨੇ ਦੋਹਾਂ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ। ਪੁਲਿਸ ਵਲੋਂ ਇਨ੍ਹਾਂ ਤੋਂ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਵਲੋਂ ਇਨ੍ਹਾਂ ਖਿਲਾਫ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਜਦੋਂ ਲੋਕ ਸ਼ਿਵਰਾਤਰੀ ਦੇ ਪਾਵਨ ਤਿਓਹਾਰ ਮੌਕੇ ਪੂਜਾ ਪਾਠ ਦੀਆਂ ਤਿਆਰੀਆਂ ਵਿਚ ਸਨ ਉਦੋਂ ਸ਼ਿਲਪਾ ਅਤੇ ਉਸਦਾ ਪ੍ਰੇਮੀ ਜਸਵੰਤ ਕਤਲ ਦੀਆਂ ਸਾਜ਼ਿਸ਼ਾਂ ਵਿਚ ਰੁਝੇ ਹੋਏ ਸਨ। ਦੁਨਿਆਵੀ ਕਾਨੂੰਨ ਤਾਂ ਆਪਣਾ ਕੰਮ ਕਰੇਗਾ ਹੀ ਹੁਣ ਦੇਖਣਾ ਹੈ ਭਗਵਾਨ ਸ਼ਿਵ ਦਾ ਕਾਨੂੰਨ ਇਹਨਾਂ ਨੂੰ ਕਿਵੇਂ ਸਬਕ ਸਿਖਾਉਂਦਾ ਹੈ।
Comments