ਲੁਧਿਆਣਾ 9 ਨਵੰਬਰ 2023
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾ ਬਲਬੀਰ ਸਿੰਘ ਵਲੋਂ ਜਾਰੀ ਕੀਤੀਆ ਗਈਆ ਹਦਾਇਤਾਂ ਤੇ ਕਾਰਵਾਈ ਕਰਦਿਆ ਡਾਇਰੈਕਟਰ ਕਮ ਸਿਵਲ ਸਰਜਨ ਲੁਧਿਆਣਾ ਡਾ ਹਿਤਿੰਦਰ ਕੌਰ ਵੱਲੋ ਜਿਲਾ ਸਿਹਤ ਅਫਸਰ ਡਾ ਰਿਪੂਦਮਨ ਕੌਰ ਦੀ ਅਗਵਾਈ ਹੇਠ ਗਠਿਤ ਕੀਤੀ ਗਈ ਟੀਮ ਵੱਲੋ ਅੱਜ ਸ਼ਹਿਰ ਦੇ ਵੱਖ ਵੱਖ ਇਲਾਕਿਆ ਦੇ ਵਿਚ ਖਾਧ ਪਦਾਰਥਾਂ ਦੇ ਸੈਪਲ ਭਰੇ ਗਏ।
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਜਿਲਾ ਸਿਹਤ ਅਫਸਰ ਡਾ ਰਿਪੂਦਮਨ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋ ਖਾਣ ਪੀਣ ਦੀਆ ਚੀਜਾਂ ਦੇ ਵਿਚ ਗੁੱਣਵੱਤਾਂ ਲਿਆਉਣ ਦੇ ਲਈ ਸਮੇ ਸਮੇ ਸਿਰ ਖਾਧ ਪਦਰਾਥਾਂ ਦੇ ਸੈਪਲ ਭਰੇ ਜਾਂਦੇ ਹਨ ਤਾਂ ਜੋ ਕੋਈ ਵੀ ਵਿਅਕਤੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰ ਸਕੇ।ਇਸੇ ਕੜੀ ਤਹਿਤ ਅੱਜ ਲੁਧਿਆਣਾ ਸ਼ਹਿਰ ਦੇ ਵਿਚ ਵੱਖ ਵੱਖ ਇਲਾਕਿਆ ਵਿਚ 7 ਸੈਂਪਲ ਭਰੇ ਗਏ। ਉਨਾ ਦੱਸਿਆ ਕਿ ਪਨੀਰ , ਦੁੱਧ, ਖੋਆ, ਘਿਓ, ਬਰਫੀ, ਮਿਲਕ ਕੇਕ, ਕਲਾਕੰਦ ਦੇ ਸੈਪਲ ਲਏ ਗਏ। ਉਨਾ ਦੱਸਿਆ ਕਿ ਇਨ੍ਹਾਂ ਸੈਪਲਾ ਨੂੰ ਜਾਂਚ ਦੀ ਲਈ ਭੇਜਿਆ ਜਾਵੇਗਾ ਅਤੇ ਨਤੀਜਾ ਆਉਣ ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਅੱਜ ਸੈਪਲਿੰਗ ਟੀਮ ਵਿਚ ਫੂਡ ਸੇਫਟੀ ਅਫਸਰ ਸਤਵਿੰਦਰਸਿੰਘ, ਲਵਦੀਪ ਸਿੰਘ ਆਦਿ ਸ਼ਾਮਲ ਸਨ।ਉਨਾ ਦੱਸਿਅ ਕਿ ਭਵਿੱਖ ਦੇ ਵਿਚ ਵੀ ਇਸ ਤਰਾਂ ਦੀ ਗਤੀਵਿਧੀ ਜਾਰੀ ਰਹੇਗੀ ਤਾਂ ਜੋ ਕੋਈ ਵੀ ਵਿਅਕਤੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰ ਸਕੇ।
Comments