ਲੁਧਿਆਣਾ, 18 ਫਰਵਰੀ
ਵਿਧਾਨ ਸਭਾ ਹਲਕਾ ਪੱਛਮੀ ਤੋਂ ਭਾਜਪਾ ਦੇ ਉਮੀਦਵਾਰ ਬਿਕਰਮ ਸਿੰਘ ਸਿੱਧੂ ਵਲੋਂ ਕੱਢੇ ਰੋਡ ਸ਼ੋ ਵਿੱਚ ਸ਼ਾਮਿਲ ਹੋਏ ਲੋਕਾਂ ਦੇ ਇੱਕਠ ਨੇ ਉਹਨਾਂ ਦੀ ਚੋਣ ਮੁਹਿੰਮ ਨੂੰ ਸਿਖਰਾਂ ਤੇ ਪਹੁੰਚਾ ਦਿੱਤਾ।ਐਡਵੋਕੇਟ ਬਿਕਰਮ ਸਿੰਘ ਸਿੱਧੂ ਵਲੋ ਮਿੱਢਾ ਚੌਕ ਤੋਂ ਇੱਕ ਵਿਸ਼ਾਲ ਰੋਡ ਸ਼ੋ ਕੱਢਿਆ ਗਿਆ।ਰੋਡ ਸ਼ੋ ਵਿੱਚ ਉਹਨਾ ਨਾਲ ਕੇਂਦਰੀ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੇ ਭਾਗ ਲੈਕੇ ਲੋਕਾਂ ਨੂੰ ਭਾਜਪਾ ਦੀਆ ਜਨ ਕਲਿਆਣ ਨੀਤੀਆਂ ਤੋਂ ਜਾਣੂ ਕਰਵਾਇਆ। ਜਿਸਨੇ ਹਲਕੇ ਦੇ ਕੇਵਲ ਸਮੀਕਰਨ ਹੀ ਇਕਤਰਫਾ ਨਹੀਂ ਕੀਤੇ ਸਗੋਂ ਉਹਨਾਂ ਦੀ ਜਿੱਤ ਨੂੰ ਵੀ ਯਕੀਨੀ ਬਣਾਉਦਿਆਂ ਇਤਿਹਾਸਿਕ ਲੀਡ ਵਿੱਚ ਬਦਲ ਦਿੱਤਾ।ਰੋਡ ਸ਼ੋ ਵਿੱਚ ਵਰਕਰਾਂ ਦਾ ਵੱਡਾ ਇੱਕਠ ਅਤੇ ਜੋਸ਼ ਦੇਖਣ ਯੋਗ ਸੀ।ਐਡਵੋਕੇਟ ਬਿਕਰਮ ਸਿੰਘ ਸਿੱਧੂ ਦਾ ਵਰਕਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਉੱਥੇ ਹੀ ਰੋਡ ਸ਼ੋ ਦੌਰਾਨ ਲੋਕਾਂ ਨੇ ਥਾਂ ਥਾਂ ਫੁੱਲਾਂ ਦੀ ਵਰਖਾ ਕਰ ਕੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਇਸ ਵਾਰ ਪੰਜਾਬ ਦੀ ਜਨਤਾ ਭਾਜਪਾ ਤੇ ਉਸਦੇ ਗਠਬੰਧਨ ਦੇ ਨਾਲ ਹੈ ਅਤੇ ਹਲਕਾ ਪੱਛਮੀ ਦੇ ਵੋਟਰ ਕਮਲ ਦੇ ਫੁੱਲ ਤੇ ਮੁਹਰਾਂ ਲਾਉਣ ਲਈ 20 ਫਰਵਰੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਰੋਡ ਸ਼ੋ ਦੌਰਾਨ ਪੱਛਮੀ ਹਲਕੇ ਦੀਆ ਅਲਗ ਅਲਗ ਐਸੋਸੀਏਸ਼ਨ ਵਲੋ ਐਡਵੋਕੇਟ ਬਿਕਰਮ ਸਿੰਘ ਸਿੱਧੂ ਨੂੰ ਸਨਮਾਨਿਤ ਕਰ ਜਿੱਤ ਦਾ ਭਰਵਾਂ ਹੁੰਗਾਰਾ ਦਿੱਤਾ।ਇਸ ਮੌਕੇ ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਕਿਹਾ ਕਿ ਭਾਜਪਾ ਹੀ ਇਕ ਅਜਿਹੀ ਪਾਰਟੀ ਹੈ, ਜੋ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪਰਿਆਸ ਦੇ ਆਧਾਰ ਤੇ ਅੱਗੇ ਵੱਧਦੀ ਹੈ।
ਭਾਜਪਾ ਗ਼ਰੀਬ, ਵਾਂਝੇ, ਦੱਬੇ-ਕੁਚਲੇ, ਸ਼ੋਸ਼ਿਤ, ਦੱਬੇ-ਕੁਚਲੇ, ਸਮਾਜ ਦੇ ਆਖਰੀ ਪੜਾਅ 'ਤੇ ਖੜ੍ਹੇ ਹਰ ਵਿਅਕਤੀ ਦੇ ਵਿਕਾਸ ਲਈ ਵਚਨਬੱਧ ਹੈ। ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਕਿਹਾ ਕਿ ਲੋਕਾਂ ਵੱਲੋਂ ਮਿਲ ਰਹੇ ਭਰਵੇਂ ਹੁੰਗਾਰੇ ਨੇ ਵਿਰੋਧੀਆਂ ਦੀ ਨੀਂਦ ਹਰਾਮ ਕਰ ਦਿੱਤੀ ਹੈ।ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਹਾਜ਼ਰ ਹੋਏ।
Comments