Ludhiana 7 Nov
ਗੁਰਦਾਸਪੁਰ : ਜ਼ਿਲ੍ਹੇ ’ਚ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਸਰਕਾਰੀ ਸਕੂਲ ’ਚ ਪੜ੍ਹਾਉਣ ਵਾਲੇ ਇਕ ਅਧਿਆਪਕ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਪਟਾਕੇ ਚਲਾ ਕੇ ਹੱਥ ਸਾੜ ਕੇ ਸਕੂਲ ਆਉਣ ਵਾਲੇ ਬੱਚੇ ਨੂੰ ਇਨਾਮ ਦੇਣ ਦਾ ਐਲਾਨ ਕਰ ਦਿੱਤਾ। ਇਸ ਬੇਤੁਕੀ ਪੋਸਟ ਨੂੰ ਲੈ ਕੇ ਚਰਚੇ ਦਾ ਦੌਰ ਸ਼ੁਰੂ ਹੋ ਗਿਆ ਹੈ। ਉੱਥੇ ਮਾਮਲਾ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਦੇ ਧਿਆਨ ’ਚ ਆ ਗਿਆ ਹੈ, ਜਿਨ੍ਹਾਂ ਜਾਂਚ ਸ਼ੁਰੂ ਕਰ ਦਿੱਤੀ ਹੈ।
ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਾਦੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਦੇ ਅਧਿਆਪਕ ਐੱਨਐੱਸ ਬਰਨਾਲ ਨੇ ਇੰਟਰਨੈੱਟ ਮੀਡੀਆ ’ਤੇ ਪਾਈ ਪੋਸਟ ’ਚ ਲਿਖਿਆ ਹੈ ਕਿ ਦੀਵਾਲੀ ’ਤੇ ਜੋ ਵੀ ਵਿਦਿਆਰਥੀ ਆਪਣਾ ਮੂੰਹ, ਅੱਖ, ਹੱਥ ਸਾੜ ਕੇ ਸਕੂਲ ਆਵੇਗਾ, ਉਸ ਨੂੰ 500 ਰੁਪਏ ਦਾ ਪੁਰਸਕਾਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਉਸ ਨੂੰ ਪਟਾਕਿਆਂ ਦੇ ਸਰਦਾਰ ਦਾ ਖ਼ਿਤਾਬ ਵੀ ਮਿਲੇਗਾ। ਇਹ ਪੁਰਸਕਾਰ ਉਸ ਨੂੰ ਵਿਸ਼ਵਕਰਮਾ ਦਿਵਸ ’ਤੇ ਸਕੂਲ ਦੀ ਅਸੈਂਬਲੀ ’ਚ ਦਿੱਤਾ ਜਾਵੇਗਾ। ਹਾਲਾਂਕਿ ਬਾਅਦ ’ਚ ਇਹ ਪੋਸਟ ਡਿਲੀਟ ਕਰ ਦਿੱਤੀ ਗਈ, ਪਰ ਉਦੋਂ ਤਕ ਇਹ ਕਈ ਜਗ੍ਹਾ ਸ਼ੇਅਰ ਹੋ ਚੁੱਕੀ ਸੀ।
ਉੱਧਰ, ਜ਼ਿਲ੍ਹਾ ਸਿੱਖਿਆ ਅਧਿਕਾਰੀ ਮਮਤਾ ਖੁਰਾਣਾ ਦਾ ਕਹਿਣਾ ਹੈ ਕਿ ਮਾਮਲਾ ਉਨ੍ਹਾਂ ਦੇ ਧਿਆਨ ’ਚ ਆ ਚੁੱਕਾ ਹੈ। ਮਾਮਲੇ ਦੀ ਜਾਂਚ ਡਿਪਟੀ ਡੀਈਓ ਲਖਵਿੰਦਰ ਸਿੰਘ ਨੂੰ ਸੌਂਪੀ ਗਈ ਹੈ।
コメント