19 ਅਪ੍ਰੈਲ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਵਾਸੀਆਂ ਨੂੰ 1 ਜੁਲਾਈ ਤੋਂ 600 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਐਲਾਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਸਰਕਾਰ ਕਈ ਸਵਾਲਾਂ ਦੇ ਘੇਰੇ ’ਚ ਆ ਗਈ ਸੀ। ਇਸੇ ਦਰਮਿਆਨ ਹੁਣ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ETO ਨੇ ਸਰਕਾਰ ਵੱਲੋਂ ਮੁਫ਼ਤ ਬਿਜਲੀ ਨੂੰ ਲੈ ਕੇ ਸਪੱਸ਼ਟੀਕਰਨ ਦਿੱਤਾ ਹੈ। 600 ਪਲੱਸ ਬਿਜਲੀ ਦੇ ਯੂਨਿਟ ਖ਼ਪਤ ਕਰਨ ਤੋਂ ਬਾਅਦ ਪੂਰਾ ਬਿੱਲ ਨਹੀਂ ਭਰਨ ‘ਤੇ ਬਿਜਲੀ ਮੰਤਰੀ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਇਹ ਸਕੀਮ ਸਿਰਫ 1 ਕਿਲੋਵਾਟ ਵਾਲੇ SC, BC ਜਾਂ ਫ੍ਰੀਡਮ ਫਾਈਟਰ ਨਾਲ ਸਬੰਧਿਤ ਪਰਿਵਾਰਾਂ ਨੂੰ ਹੀ ਦਿੱਤੀ ਜਾਵੇਗੀ। 600 ਪਲੱਸ ਬਿਜਲੀ ਦੇ ਯੂਨਿਟ ਖ਼ਪਤ ਕਰਨ ਤੋਂ ਬਾਅਦ ਪੂਰਾ ਬਿੱਲ ਨਹੀਂ ਭਰਨਾ ਪਵੇਗਾ।
1 ਕਿਲੋਵਾਟ ਤੋਂ ਉਪਰ ਵਾਲੇ SC, BC ਜਾਂ ਫ੍ਰੀਡਮ ਫਾਈਟਰ ਦੇ ਪਰਿਵਾਰ ਨਾਲ ਸਬੰਧਿਤ ਖ਼ਪਤਕਾਰਾਂ ’ਤੇ ਜਨਰਲ ਵਰਗ ਵਾਲੀ ਸ਼ਰਤ ਹੀ ਲਾਗੂ ਹੋਵੇਗੀ ਤੇ ਉਨ੍ਹਾਂ ਨੂੰ 600 ਤੋਂ ਇਕ ਯੂਨਿਟ ਵੀ ਜ਼ਿਆਦਾ ਖ਼ਪਤ ਕਰਨ ’ਤੇ ਪੂਰਾ ਬਿਜਲੀ ਦਾ ਬਿੱਲ ਭਰਨਾ ਪਵੇਗਾ।
Kommentare