google-site-verification=ILda1dC6H-W6AIvmbNGGfu4HX55pqigU6f5bwsHOTeM
top of page

ਕਿ੍ਰਪਾਲ ਨਗਰ ਹੋਲਸੇਲ ਕਲਾਥ ਮਾਰਕੀਟ ਦੇ ਮੈਬਰਾਂ ਅਤੇ ਇਲਾਕਾ ਨਿਵਾਸੀਆਂ ਨੇ ਵਿਧਾਇਕ ਸੁਰਿੰਦਰ ਡਾਬਰ ਦਾ ਕੀਤਾ ਸਵਾਗਤ

>>>>>ਦੋ ਦਰਜਨ ਥਾਵਾਂ ਤੇ ਡੋਰ - ਟੂ - ਡੋਰ ਪ੍ਰਚਾਰ ਕਰ ਡਾਬਰ ਨੇ ਮੰਗੇ ਕਾਂਗਰਸ ਲਈ ਵੋਟ

11 ਫਰਵਰੀ 2022

ਵਿਧਾਨਸਭਾ ਸੈਂਟਰਲ ਤੋਂ ਕਾਂਗਰਸ ਉਮੀਦਵਾਰ ਸੁਰਿੰਦਰ ਡਾਬਰ ਨੇ ਕਿ੍ਰਪਾਲ ਨਗਰ, ਗੋਲਡਨ ਪਾਮ, ਸੁੰਦਰ ਨਗਰ, ਢਾਈ ਮਰਲਾ ਲੇਨ ਸਹਿਤ ਵਾਰਡ 8 ਅਤੇ 58 ਵਿੱਚ ਡੋਰ-ਟੂ- ਡੋਰ ਪ੍ਰਚਾਰ ਅਤੇ ਡਿਵਿਜਨ ਨੰ.3 ਚੌਂਕ, ਮੁਰਾਦਪੁਰਾ, ਨੜਿਆ ਵਾਲਾ ਮੁਹੱਲਾ, ਨੌਲਖਾ ਗਾਰਡਨ, ਨਿੰਮ ਵਾਲਾ ਚੌਂਕ, ਬਸੰਤ ਬਾਗ, ਘਾਹ ਮੰਡੀ ਵਿੱਖੇ ਨੁੱਕੜ ਜਨਸਭਾਵਾਂ ਰਾਹੀਂ ਵੋਟਰਾਂ ਨਾਲ ਸੰਪਰਕ ਕੀਤਾ। ਇਸ ਦੌਰਾਨ ਕਿ੍ਰਪਾਲ ਨਗਰ ਹੋਲਸੇਲ ਕਲਾਥ ਮਾਰਕੀਟ ਐਸੋਸਿਏਸ਼ਨ ਦੇ ਮੈਬਰਾਂ ਅਤੇ ਇਲਾਕਾ ਨਿਵਾਸੀਆਂ ਨੇ ਵਿਧਾਇਕ ਸੁਰਿੰਦਰ ਡਾਬਰ ਦਾ ਸਵਾਗਤ ਕੀਤਾ । ਵਿਧਾਇਕ ਸੁਰਿੰਦਰ ਡਾਬਰ ਨੇ ਚੋਣ ਪ੍ਰਚਾਰ ਦੇ ਦੌਰਾਨ ਮਿਲ ਰਹੇੇ ਜਨ ਸਮਰਥਨ ਅਤੇ ਉਮੜ ਰਹੀ ਭੀੜ ਤੋਂ ਉਤਸ਼ਾਹਿਤ ਹੋ ਕੇ ਕਿਹਾ ਕਿ ਵਿਧਾਨਸਭਾ ਸੈਂਟਰਲ ਵਿੱਚ ਕਾਂਗਰਸ ਦੇ ਹੱਥ ਨੂੰ ਜਨਤਾ ਦਾ ਸਾਥ ਮਿਲਣ ਨਾਲ ਹਲਕੇ ਵਿੱਚ ਕਾਂਗਰਸ ਪਹਿਲਾਂ ਤੋਂ ਕਿਤੇ ਮਜਬੂਤ ਹੋ ਕੇ ਉੱਭਰ ਰਹੀ ਹੈ । ਵਿਧਾਨਸਭਾ ਸੈਂਟਰਲ ਵਿੱਚ ਆਪਣੇ ਕਾਰਜਕਾਲ ਵਿੱਚ ਹੋਏ ਵਿਕਾਸ ਦਾ ਜਿਕਰ ਕਰਦੇ ਹੋਏ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਤੋਂ ਸ਼ਿੰਗਾਰ ਸਿਨੇਮਾ ਤੱਕ ਨਾਲਾ ਢਕ ਕੇ ਸ਼ੁੱਧ ਵਾਤਵਰਣ ਉਪਲੱਬਧ ਕਰਵਾਉਣ, ਟਰਾਂਸਪੋਰਟ ਨਗਰ ਤੋਂ ਸ਼ਿੰਗਾਰ ਸਿਨੇਮਾ ਰੋਡ ਨਾਲੇ ਦਾ ਪ੍ਰੌਜੈਕਟ ਨਿਰਮਾਣ ਅਧੀਨ ਹੋਣ ਸਹਿਤ ਸਡਕਾਂ , ਗਲੀਆਂ ਦੀ ਉਸਾਰੀ , ਸ਼ੁੱਧ ਪਾਣੀ ਦੀ ਸਪਲਾਈ ਅਤੇ ਸੀਵਰੇਜ ਵਿਵਸਥਾ ਵਿੱਚ ਸੁਧਾਰ ਕਰਣ ਸਹਿਤ ਵਿਧਾਨਸਭਾ ਸੈਂਟਰਲ ਵਿੱਚ ਆਧੁਨਿਕ ਤਕਨੀਕ ਨਾਲ ਕਵਾਲਿਟੀ ਚੌਂਕ ਦੇ ਨੇੜੇ ਨਵੇਂ ਸਕੂਲ ਦੀ ਉਸਾਰੀ ਅਤੇ ਪਹਿਲਾਂ ਤੋਂ ਚੱਲ ਰਹੇ ਸਕੂਲਾਂ ਨੂੰ ਸਮਾਰਟ ਬਣਾਉਣ ਸਹਿਤ ਅਨੇਕ ਵਿਕਾਸ ਦੇ ਕਾਰਜ ਕਰਵਾਏ । ਇਸ ਵਾਰ ਇਲਾਕੇ ਦੀ ਦੀ ਜਨਤਾ ਨੇ ਵਿਕਾਸ ਦਾ ਲੇਖਾ-ਜੋਖਾ ਕਰਕੇ ਕਾਂਗਰਸ ਦੇ ਪੱਖ ਵਿੱਚ ਮਤਦਾਨ ਕਰਣ ਦਾ ਮਨ ਬਣਾ ਲਿਆ ਹੈ ।

ਇਸ ਮੌਕੇ ਤੇ ਸੀ. ਡਿਪਟੀ ਮੇਅਰ ਸ਼ਾਮ ਸੁੰਦਰ ਮਲਹੌਤਰਾ, ਕੌਂਸਲਰ ਕਾਲ਼ਾ ਨਵਕਾਰ ਜੈਨ, ਪਿੰਕੀ ਬਾਸਲ ਅਨਿਲ ਪਾਰਤੀ, ਸੋਨੂੰ ਡੀ. ਕੇ, ਕੁਲਦੀਪ ਕੁੱਕੂ, ਵਿੱਕੀ ਡਾਬਰ, ਗੁਰਮੁੱਖ ਮਿਠੂ, ਵਿਪਨ ਅਰੋੜਾ , ਰਾਜੂ ਧਰਮਪੁਰਾ, ਦਰਸ਼ਨ ਡਾਬਰ, ਲਕਸ਼ਮੀ ਗੁਪਤਾ, ਵਿਵੇਕ ਗੁਪਤਾ, ਯਸ਼ਪਾਲ ਅਰੋੜਾ, ਨਮਿਤ ਦੀਵਾਨ, ਅਲਕਾ ਮਲਹੌਤਰਾ, ਸਤੀਸ਼ ਵਿੱਕੀ, ਸੁਰੇਸ਼ ਭਗਤ,ਕਪਿਲ ਜੁਨੇਜਾ ਮੋਨੂੰ , ਵਿਪਨ ਕਾਕਾ ਸੂਦ, ਨੀਰਜ ਕਪੂਰ ਐਨ. ਕੇ, ਐਡਵੋਕੇਟ ਅਭਿਸ਼ੇਕ ਸ਼ਰਮਾ, ਜੇ. ਬੀ ਸਿੰਘ ਜੁਗਨੂ, ਚੰਦਰ ਮੋਂਗਾ, ਖਰਬੰਦਾ ਜੀ , ਸੰਜੀਵ ਗੋਇਲ, ਭਵਨੀਸ਼ ਗੁਪਤਾ, ਐਸ. ਕੇ.ਆਹੂਜਾ, ਪ੍ਰਵੀਨ , ਅਲਮੁੱਦੀਨ ਸੈਫੀ, ਵਿਨੈ ਗੁਪਤਾ, ਵਰੁਣ ਬਰਾੜਾ, ਗੌਰਵ ਗੋਇਲ, ਮਹੇਸ਼ ਗੋਇਲ, ਕਮਲੇਸ਼ ਗੁਪਤਾ, ਜਤਿੰਦਰ ਅਰੋੜਾ, ਗੁਰੁਕ੍ਰਿਪਾ, ਮੋਂਟੂ ਦੀਦਾਰ, ਵਿਪਨ, ਚੋਪੜਾ ਜੀ,ਅਸ਼ਵਨੀ, ਰਾਣਾ ਭਾਰਦੁਆਜ , ਜਗਮੋਹਣ ਗੁਲਾਟੀ, ਅਮਰਜੀਤ ਕੁੱਕੂ, ਅਮਰਜੀਤ ਕਾਲ਼ਾ, ਡਾ. ਸੋਨੂੰ, ਇੰਦਰਜੀਤ, ਗਿਆਨ ਛਾਬੜਾ,ਅਸ਼ੋਕ ਚੌਧਰੀ, ਮੋਹਨ ਸਿੰਘ, ਅਵਤਾਰ ਸਿੰਘ , ਮੱਖਨ ਸਿੰਘ, ਵਿਨੋਦ ਸ਼ਰਮਾ , ਪ੍ਰੇਮ ਸਚਦੇਵਾ, ਅਰੁਣ ਮਲਹੌਤਰਾ, ਵਿਕਾਸ ਸੋਹੀ, ਕਪਿਲ ਕਿਸ਼ੋਰ ਗੁਪਤਾ, ਅਨੁਰਾਗ , ਅੰਚਲ , ਅੰਕੁਸ਼, ਸਾਹਿਲ ਕਾਲਿਆ, ਜੱਗੀ, ਰਾਹੁਲ,ਵਿਵੇਕ ਸ਼ਰਮਾ, ਰਾਜਿੰਦਰ ਰਾਣਾ, ਹਰਦੀਪ ਸਿੰਘ, ਅਰੁਣ, ਹਰਜੀਤ ਸਿੰਘ ਬਿੱਟੂ, ਹਰਦੀਪ ਸਿੰਘ ਬਿੱਟੂ, ਅਮਨਦੀਪ ਸਿੰਘ ਕੇ. ਪੀ , ਪ੍ਰਮਿੰਦਰ ਸਿੰਘ ਰੌਕੀ, ਅਮਨ, ਸੰਨੀ ਭੱਲਾ , ਲੱਕੀ ਮਿੱਡਾ ਸਹਿਤ ਹੋਰ ਵੀ ਮੌਜੂਦ ਰਹੇ ।

Comments


Logo-LudhianaPlusColorChange_edited.png
bottom of page