google-site-verification=ILda1dC6H-W6AIvmbNGGfu4HX55pqigU6f5bwsHOTeM
top of page

ਘਰੇਲੂ ਗੈਸ ਦੀ ਦੁਰਵਰਤੋਂ ਰੋਕਣ ਲਈ ਸਹਿਯੋਗ ਕਰਨ ਦੀ ਕੀਤੀ ਅਪੀਲ

12MAY,2022

ਘਰੇਲੂ ਗੈਸ ਦੀ ਦੁਰਵਰਤੋਂ ਸੰਬੰਧੀ ਵਿਭਾਗ ਵੱਲੋਂ ਛਾਪੇਮਾਰੀ ਅਤੇ ਕਾਰਵਾਈਆਂ ਖ਼ੁਰਾਕ ਸਪਲਾਈ ਵਿਭਾਗ ਵੱਲੋਂ ਲਗਾਤਾਰ ਜਾਰੀ ਹਨ। ਇਸੇ ਸਿਲਸਿਲੇ ਤਹਿਤ ਜਿਲਾ ਕੰਟਰੋਲਰ ਖ਼ੁਰਾਕ ਸਿਵਲ ਸਪਲਾਈਜ ਲੁਧਿਆਣਾ ਪੱਛਮੀ ਸ੍ਰੀਮਤੀ ਹਰਵੀਨ ਕੌਰ ਵੱਲੋਂ ਸ਼ਹਿਰ ਦੀਆਂ ਗੈਸ ਏਜੰਸੀਆਂ ਦੇ ਮਾਲਕਾਂ ਨਾਲ ਮੀਟਿੰਗ ਕੀਤੀ ਗਈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਸਮੂਹ ਗੈਸ ਏਜੰਸੀਆਂ ਨੂੰ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨ ਲਈ ਆਦੇਸ਼ ਜਾਰੀ ਕੀਤੇ ਗਏ ਹਨ। ਗੈਸ ਏਜੰਸੀਆਂ ਨੂੰ ਸਟਾਫ ਦੇ ਪੂਰੀ ਵਰਦੀ ਵਿੱਚ ਹੋਣ, ਸ਼ਨਾਖਤੀ ਕਾਰਡ ਕੋਲ ਰੱਖਣ, ਗੈਸ ਡਲਿਵਰ ਕਰਨ ਲਈ ਗੱਡੀਆਂ ਤੇ ਏਜੰਸੀ ਦਾ ਪੂਰਾ ਨਾਮ, ਹਰ ਗੱਡੀ ਵਿੱਚ ਵਜ਼ਨੀ ਕੰਡਾ ਰੱਖਣਾ, ਗੈਸ ਦੀ ਗੁਦਾਮ ਤੋਂ ਡਿਲਿਵਰੀ ਕਰਨ ਨੂੰ ਯਕੀਨੀ ਬਣਾਉਣ ਲਈ ਵੀ ਹਦਾਇਤ ਕੀਤੀ ਗਈ।

ਇਸ ਤੋਂ ਇਲਾਵਾ ਉਹਨਾਂ ਸਖ਼ਤ ਹਦਾਇਤ ਦਿੰਦਿਆਂ ਕਿਹਾ ਕਿ ਘਰੇਲੂ ਗੈਸ ਦੀ ਕਾਲਾਬਜਾਰੀ ਅਤੇ ਮਿਥੇ ਰੇਟ ਤੋਂ ਜ਼ਿਆਦਾ ਕੀਮਤ ਵਸੂਲੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਘਰੇਲੂ ਗੈਸ ਦੀ ਦੁਰਵਰਤੋਂ ਨੂੰ ਰੋਕਣ ਲਈ ਆਪਣੇ ਸਟਾਫ਼ ਤੇ ਵੀ ਤਿੱਖੀ ਨਜ਼ਰ ਰੱਖਣ ਲਈ ਕਿਹਾ ਗਿਆ ਅਤੇ ਖ਼ਾਮੀਆਂ ਤੁਰੰਤ ਪੂਰੀਆਂ ਕਰਨ ਲਈ ਹਦਾਇਤ ਵੀ ਕੀਤੀ ਗਈ।


ਇਸ ਮੌਕੇ ਉਨ੍ਹਾਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਘਰੇਲੂ ਗੈਸ ਦੀ ਦੁਰਵਰਤੋਂ ਨੂੰ ਰੋਕਣ ਲਈ ਵਿਭਾਗੀ ਟੀਮਾਂ ਦਾ ਗਠਨ ਕੀਤਾ ਗਿਆ ਹੈ। ਜੋ ਕਿ ਭਵਿੱਖ ਵਿੱਚ ਵੀ ਛਾਪੇਮਾਰੀ ਅਤੇ ਕਾਰਵਾਈਆਂ ਲਗਾਤਾਰ ਜਾਰੀ ਰੱਖਣਗੀਆਂ। ਉਹਨਾਂ ਦੱਸਿਆ ਕਿ ਘਰੇਲੂ ਗੈਸ ਦੀ ਕਾਲਾਬਜਾਰੀ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀਂ ਜਾਵੇਗਾ।

ਜ਼ਿਕਰਯੋਗਗ ਹੈ ਕਿ ਪਿਛਲੇ ਦਿਨੀਂ ਵੀ ਵਿਭਾਗ ਵੱਲੋਂ ਕਾਰਵਾਈ ਕਰਦਿਆਂ ਸਿਲੰਡਰ ਅਤੇ ਹੋਰ ਸਮਾਨ ਜ਼ਬਤ ਕੀਤਾ ਗਿਆ ਸੀ ਅਤੇ ਨਾਮਜ਼ਦ ਦੋਸ਼ੀ ਖਿਲਾਫ ਐਫ ਆਈ ਆਰ ਵੀ ਦਰਜ਼ ਕਰਵਾਈ ਗਈ ਸੀ।


Comments


Logo-LudhianaPlusColorChange_edited.png
bottom of page