14/11/2023
ਸਮਸ਼ੇਰ ਸਿੰਘ ਭੋਜੇਮਾਜਰਾ, ਸ੍ਰੀ ਚਮਕੌਰ ਸਾਹਿਬ : ਸਿਵਲ ਸਰਜਨ ਰੂਪਨਗਰ ਡਾ. ਪਰਮਿੰਦਰ ਕੁਮਾਰ ਨੇ ਅੱਜ ਸਥਾਨਕ ਸਰਕਾਰੀ ਹਸਪਤਾਲ ਦੀ ਅਚਨਚੇਤ ਚੈਕਿੰਗ ਕੀਤੀ। ਇਸ ਮੌਕੇ ਉਨ੍ਹਾਂ ਵਾਰਡਾਂ, ਐਂਮਰਜੈਂਸੀ, ਲੇਬਰ ਰੂਮ, ਲੈਬੋਰੇਟਰੀ, ਫਾਰਮੇਸੀ, ਨਰਸਿੰਗ ਰੂਮ, ਐਕਸ-ਰੇ ਰੂਮ, ਜੱਚਾ-ਬੱਚਾ ਵਾਰਡ, ਡੇਂਗੂ ਵਾਰਡ ਅਤੇ ਓਪੀਡੀ ਵਿਖੇ ਚੈਕਿੰਗ ਕੀਤੀ ਅਤੇ ਦਾਖਲ ਮਰੀਜ਼ਾਂ ਦਾ ਹਾਲ-ਚਾਲ ਪੁੱਛਿਆ। ਇਸ ਦੌਰਾਨ ਉਨ੍ਹਾਂ ਹਸਪਤਾਲ ਦੀ ਨਵੀਂ ਉਸਾਰੀ ਅਧੀਨ ਬਿਲਡਿੰਗ ਸਬੰਧੀ ਵੀ ਜਾਇਜ਼ਾ ਲਿਆ। ਉਨ੍ਹਾਂ ਇਸ ਮੌਕੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੀ ਡਿਊਟੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣ ਅਤੇ ਮਰੀਜ਼ਾਂ ਦਾ ਖਾਸ ਤੌਰ ਤੇ ਖਿਆਲ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਜਿਹੜੀ ਵੀ ਕੋਈ ਸਿਹਤ ਨਾਲ ਸਬੰਧਤ ਸਹੂਲਤ ਹੈ, ਤਾਂ ਉੁਸ ਸਬੰਧੀ ਸਾਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਹੋਰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ। ਇਸ ਮੌਕੇ ਡਾ. ਗੋਬਿੰਦ ਟੰਡਨ ਸੀਨੀਅਰ ਮੈਡੀਕਲ ਅਫਸਰ, ਸੁਰਿੰਦਰਪਾਲ ਸਟੈਨੋ, ਹਰਜਿੰਦਰ ਸਿੰਘ ਸਟੈਨੋ, ਹਰਵਿੰਦਰ ਸਿੰਘ ਬੀ.ਈ.ਈ, ਬਲਜੀਤ ਸਿੰਘ ਫਾਰਮੇਸੀ ਅਫਸਰ, ਉਪਿੰਦਰਜੀਤ ਕੌਰ ਨਰਸਿੰਗ ਸਿਸਟਰ, ਚਰਨਜੀਤ ਕੌਰ ਸਟਾਫ ਨਰਸ, ਹਰਨਰਾਇਣ ਸਿੰਘ ਓਪਥੈਲਮਿਕ ਅਫਸਰ, ਸੁਰਿੰਦਰਪਾਲ ਸਟੈਨੋ, ਜਸਵਿੰਦਰ ਸਿੰਘ ਸੀਨੀਅਰ ਸਹਾਇਕ, ਗਿਆਨ ਚੰਦ, ਨਾਗਰ ਸਿੰਘ, ਦਰਸ਼ਨ ਸਿੰਘ ਆਦਿ ਹਾਜ਼ਰ ਸਨ।
コメント