20/03/2024
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ (Balkaur Singh Sidhu) ਨੇ ਇੰਟਰਨੈੱਟ ਮੀਡੀਆ ’ਤੇ ਇਕ ਵੀਡੀਓ ਸ਼ੇਅਰ ਕਰ ਕੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੀ ਸਰਕਾਰ ਉਨ੍ਹਾਂ ਨੂੰ ਲਗਾਤਾਰ ਪਰੇਸ਼ਾਨ ਕਰ ਰਹੀ ਹੈ ਕਿ ਆਪਣੇ ਨਵਜੰਮੇ ਬੱਚੇ ਦੇ ਕਾਨੂੰਨੀ ਸਬੂਤ ਪੇਸ਼ ਕਰੋ। ਇਹ ਸਵਾਲ ਉਨ੍ਹਾਂ ਨੂੰ ਬਹੁਤ ਪਰੇਸ਼ਾਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਘੱਟੋ ਘੱਟ ਇਲਾਜ ਤਾਂ ਪੂਰਾ ਹੋਣ ਲੈਣ ਦਿਓ। ਉਨ੍ਹਾਂ ਕਿਹਾ ਕਿ ਉਹ ਇੱਥੋਂ ਦੇ ਹੀ ਰਹਿਣ ਵਾਲੇ ਹਨ, ਕਿਤੇ ਨਹੀਂ ਜਾਣਗੇ। ਜਿੱਥੇ ਵੀ ਤਲਬ ਕਰੋਗੇ, ਪਹੁੰਚ ਜਾਵਾਂਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤੀ ਸਾਬ, ਤੁਸੀਂ ਗੱਲ ਕਰ ਕੇ ਪਿੱਛੇ ਹਟ ਜਾਂਦੇ ਹੋ ਅਤੇ ਯੂ ਟਰਨ ਲੈ ਲੈਂਦੇ ਹੋ। ਤੁਹਾਡੇ ਸਲਾਹਕਾਰ ਤੁਹਾਨੂੰ ਅਜਿਹੀ ਸਲਾਹ ਦਿੰਦੇ ਹਨ ਕਿ ਤੁਹਾਡੇ ਤੋਂ ਰੁਕਿਆ ਨਹੀਂ ਜਾਂਦਾ।
ਉਨ੍ਹਾਂ ਕਿਹਾ ਕਿ ਜੇ ਤੁਸੀਂ ਮੇਰੇ ’ਤੇ ਹੱਥ ਪਾਉਣਾ ਹੈ ਤਾਂ ਪੱਕੇ ਤੌਰ ’ਤੇ ਹੋ ਕੇ ਪਾਉਣਾ। ਮੈਂ ਯੂ ਟਰਨ ਲੈਣ ਵਾਲਾ ਨਹੀਂ ਹਾਂ। ਆਪਣੀ ਜਾਨ ਦੇ ਦਿਆਂਗਾ, ਪਰ ਪਿੱਛੇ ਨਹੀਂ ਹਟਾਂਗਾ। ਮੈਂ ਫੌਜੀ ਹਾਂ, ਤੁਹਾਨੂੰ ਯਕੀਨੀ ਦਿਵਾਉਣਾ ਹਾਂ ਕਿ ਮੈਂ ਕਾਨੂੰਨ ਦਾ ਹਰ ਜਗ੍ਹਾ ਸਨਮਾਨ ਕਰਦਾ ਹਾਂ। ਜੇ ਤੁਹਾਨੂੰ ਵਿਸ਼ਵਾਸ ਨਹੀਂ ਤਾਂ ਪਹਿਲਾਂ ਮੇਰੇ ’ਤੇ ਕੇਸ ਦਾਇਰ ਕਰੋ ਅਤੇ ਅੰਦਰ ਕਰ ਦਿਓ।
Comments