ਲੁਧਿਆਣਾ, 18 ਫ਼ਰਵਰੀ,
ਵਿਧਾਨਸਭਾ ਸੈਂਟਰਲ ਤੋਂ ਕਾਂਗਰਸ ਉਮੀਦਵਾਰ ਸੁਰਿੰਦਰ ਡਾਬਰ ਨੇ ਚੋਣ ਪ੍ਰਚਾਰ ਦੇ ਆਖਰੀ ਦਿਨ ਸ਼ੁੱਕਰਵਾਰ ਨੂੰ ਵਾਰਡ-55 ਸਥਿਤ ਹਰਿ ਕਰਤਾਰ ਕਲੋਨੀ ਵਿੱਖੇ ਸੀਨੀਅਰ ਕਾਂਗਰਸੀ ਆਗੂ ਕਰਨੈਲ ਸਿੰਘ, ਸੰਦੀਪ ਲੁਧਿਆਣਾ, ਬੱਬਲੂ ਅਤੇ ਵਾਰਡ-52 ਵਿੱਖੇ ਕੌਂਸਲਰ ਗੁਰਦੀਪ ਸਿੰਘ ਨੀਟੂ ਦੀ ਪ੍ਰਧਾਨਗੀ ਹੇਠ ਆਯੋਜਿਤ ਵੱਖ-ਵੱਖ ਚੋਣ ਜਨਸਭਾਵਾਂ ਨੂੰ ਸੰਬੋਧਿਤ ਕੀਤਾ। ਜਨਸਭਾਵਾਂ ਵਿੱਚ ਆਪਣੇ ਪੱਖ ਵਿੱਚ ਉਮੜੀ ਭੀੜ ਤੋਂ ਉਤਸਾਹਿਤ ਡਾਬਰ ਨੇ ਕਾਂਗਰਸ ਦੀ ਬਹੁਮਤ ਨਾਲ ਜਿੱਤ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਵਿਧਾਨਸਭਾ ਸੈਂਟਰਲ ਵਲੋਂ ਤੋਂ ਸ਼ੁਰੂ ਹੋਈ ਕਾਂਗਰਸ ਦੀ ਜਿੱਤ ਦਾ ਪਰਚਮ ਚੰਡੀਗੜ ਦੇ ਗਲਿਆਰਿਆਂ ਵਿੱਚ ਕਾਂਗਰਸ ਸਰਕਾਰ ਦੇ ਗਠਨ ਦਾ ਬਿਗਲ ਵਜਾਏਗਾ। ਭਾਜਪਾ ਅਤੇ ਆਪ ਨੂੰ ਪੰਜਾਬ ਵਿਰੋਧੀ ਮਾਨਸਿਕਤਾ ਨਾਲ ਜਕੜੇ ਰਾਜਨਿਤਿਕ ਦਲ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਭਾਜਪਾ ਨਕਲੀ ਰਾਸ਼ਟਰਵਾਦ ਦੇ ਨਾਮ ਤੇ ਪੰਜਾਬ ਦੀ ਅਮਨ ਅਤੇ ਸ਼ਾਤੀ ਨੂੰ ਭੰਗ ਕਰਕੇ ਅਤੇ ਆਪ ਸੰਯੋਜਕ ਅਰਵਿੰਦ ਕੇਜਰੀਵਾਲ ਦੇਸ਼ ਵਿਰੋਧੀ ਤਾਕਤਾਂ ਦੇ ਬਲਬੂਤੇ ਪੰਜਾਬ ਦੀ ਸਤਾ ਤੇ ਕਾਬਜ ਹੋਣਾ ਚਾਹੁੰਦੇ ਹਨ । ਪੰਜਾਬ ਖਾਸਕਰ ਵਿਧਾਨਸਭਾ ਸੈਂਟਰਲ ਵਿੱਚ ਕਾਂਗਰਸ ਦੇ ਪੱਖ ਵਿੱਚ ਸਪੱਸ਼ਟ ਲਹਿਰ ਦਾ ਜਿਕਰ ਕਰਦੇ ਹੋਏ ਕਿਹਾ ਕਿ ਭਾਜਪਾ, ਆਪ ਅਤੇ ਅਕਾਲੀ ਦਲ ਦੇ ਉਮੀਦਵਾਰ ਦੂੱਜੇ ਅਤੇ ਤੀਜੇ ਨੰਬਰ ਦੀ ਲੜਾਈ ਲਈ ਚੋਣ ਮੈਦਾਨ ਵਿੱਚ ਸੰਘਰਸ਼ ਕਰ ਰਹੇ ਹਨ । ਡਾਬਰ ਨੇ ਚੰਨੀ ਸਰਕਾਰ ਦੇ 111 ਦਿਨਾਂ ਦੇ ਸ਼ਾਸਣਕਾਲ ਸਹਿਤ ਕਾਂਗਰਸ ਸਰਕਾਰ ਦੇ ਪੰਜ ਸਾਲ ਦੇ ਸ਼ਾਸਣਕਾਲ ਵਿੱਚ ਹੋਏ ਰਾਜ ਦੇ ਵਿਕਾਸ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕਾਂਗਰਸ ਪੰਜਾਬ ਵਿੱਚ ਕੀਤੇ ਵਿਕਾਸ ਅਤੇ ਭਵਿੱਖ ਵਿੱਚ ਪੰਜਾਬ ਦੀ ਬਿਹਤਰੀ ਲਈ ਤਿਆਰ ਯੋਜਨਾਵਾਂ ਨੂੰ ਆਧਾਰ ਬਣਾਕੇ ਵੋਟ ਮੰਗ ਰਹੀ ਹੈ । ਇਸਦੇ ਉਲਟ ਅਕਾਲੀ ਦਲ , ਭਾਜਪਾ ਅਤੇ ਆਪ ਵਰਗੀਆਂ ਰਾਜਨਿਤਿਕ ਪਾਰਟੀਆਂ ਪੰਜਾਬ ਅਤੇ ਪੰਜਾਬੀਆਂ ਨੂੰ ਵੰਡਣ ਦੀ ਨਿਤੀ ਅਪਣਾ ਕੇ ਵੋਟ ਮੰਗ ਰਹੇ ਹਨ । ਇਸ ਮੌਕੇ ਮਾਨਿਕ ਡਾਬਰ, ਕੌਂਸਲਰ ਗੁਰਦੀਪ ਸਿੰਘ ਨੀਟੂ, ਰਿੰਕੂ ਮਲਹੋਤਰਾ, ਅੰਕੁਰ ਪੰਡਿਤ ਤੇ ਹੋਰ ਵੀ ਹਾਜਰ ਸਨ।
Comentarios