ਲੁਧਿਆਣਾ, 17 ਫ਼ਰਵਰੀ 2022
ਵਿਧਾਨਸਭਾ ਸੈਂਟਰਲ ਤੋਂ ਭਾਜਪਾ ਉਮੀਦਵਾਰ ਗੁਰਦੇਵ ਸ਼ਰਮਾ ਦੇਬੀ ਦੇ ਚੋਣ ਪ੍ਰਚਾਰ ਲਈ ਜਨਕਪੁਰੀ ਪੰਹੁਚੇ ਭਾਜਪਾ ਸਾਂਸਦ ਅਤੇ ਸਟਾਰ ਪ੍ਰਚਾਰਕ ਮਨੋਜ ਤਿਵਾੜੀ ਦਾ ਸਥਾਨਕ ਲੋਂਕਾਂ ਨੇ ਪਟਾਖੇ ਵੱਜਾ ਕੇ ਸਵਾਗਤ ਕੀਤਾ । ਭੋਜਪੁਰੀ ਭਾਸ਼ਾ ਵਿੱਚ ਚਿਰ ਪਰਿਚਿਤ ਅੰਦਾਜ ਵਿੱਚ ਯੂ . ਪੀ - ਬਿਹਾਰ ਦੇ ਲੋਕਾਂ ਨੂੰ ਪੰਜਾਬ ਵਿੱਚ ਵੜਣ ਨਹੀਂ ਦੇਣ ਦੇ ਮੁੱਖਮੰਤਰੀ ਚੰਨੀ ਦੇ ਬਿਆਨ ਤੇ ਤਿਵਾੜੀ ਨੇ ਕਿਹਾ ਕਿ ਕਾਂਗਰਸ ਦੀ ਯੂ . ਪੀ ਅਤੇ ਬਿਹਾਰ ਵਾਲੀਆਂ ਦੇ ਖਿਲਾਫ ਮਾੜੀ ਸੋਚ ਪੰਜਾਬ ਵਿੱਚ ਕਾਂਗਰਸ ਦੀ ਹਾਰ ਲਈ ਆਖਰੀ ਕਿੱਲ ਸਾਬਤ ਹੋਵੇਗੀ । ਪੰਜਾਬ ਵਿੱਚ ਭਾਜਪਾ ਦੀ ਜਿੱਤ ਦਾ ਦਾਅਵਾ ਕਰਦੇ ਹੋਏ ਤਿਵਾੜੀ ਨੇ ਸੰਗੀਤਮਈ ਅੰਦਾਜ ਵਿੱਚ ਅਸੀ ਪੰਜਾਬ ਵਿੱਚ ਉਨ੍ਹਾਂ ਨੂੰ ਲਿਆਂਵਾਂਗੇ ਜਿਨ੍ਹਾਂ ਨੇ ਕਰਤਾਰਪੁਰ ਦੀ ਰਾਹ ਖੁੱਲ੍ਹਵਾਇਆ ਹੈ . . . . ਅਸੀ ਉਨ੍ਹਾਂ ਨੂੰ ਲਿਆਂਵਾਂਗੇ ਜੋ ਰਾਮ ਨੂੰ ਲਿਆਏ ਹੈ . . . . ਬੋਲ ਸੁਣਾ ਕੇ ਭਾਜਪਾ ਦੀਆਂ ਨਿਤੀਆਂ ਦਾ ਖੁਲਾਸਾ ਕੀਤਾ । ਭਾਜਪਾ ਉਮੀਦਵਾਰ ਗੁਰਦੇਵ ਦੇਬੀ ਦੇ ਪੱਖ ਵਿੱਚ ਮਤਦਾਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਮੋਦੀ ਅਤੇ ਦੇਬੀ ਦੇ ਸੇਵਾ ਸੰਗਮ ਨਾਲ ਵਿਧਾਨਸਭਾ ਸੈਂਟਰਲ ਦਾ ਵਿਕਾਸ , ਨਵੀਂ ਊਂਚਾਇਆਂ ਨੂੰ ਛੁਏਗਾ , ਅਤੇ ਨਵਾਂ ਇਤਿਹਾਸ ਰਚੇਗਾ । ਉਨ੍ਹਾਂ ਨੇ ਦੇਬੀ ਦਾ ਹੱਥ ਫੜ ਕੇ ਕਿਹਾ ਵਿਧਾਨਸਭਾ ਸੈਂਟਰਲ ਵਿੱਚ ਦੇਬੀ ਹੀ ਮੋਦੀ ਹੈ , ਦੇਬੀ ਹੀ ਭਾਜਪਾ ਟੀਮ ਦਾ ਕੈਪਟਨ ਹੈ , ਦੇਬੀ ਹੀ ਭਾਜਪਾ ਦਾ ਵਰਕਰ ਹੈ ।
ਇਸ ਲਈ ਦੇਬੀ ਦੇ ਪੱਖ ਵਿੱਚ ਮਤਦਾਨ ਕਰਕੇ ਮੋਦੀ ਜੀ ਦੀ ਅਗਵਾਈ ਹੇਠ ਵਿਧਾਨਸਭਾ ਸੈਂਟਰਲ ਦੀ ਕਮਾਨ ਦੇਬੀ ਅਤੇ ਪੰਜਾਬ ਦੀ ਕਮਾਨ ਭਾਜਪਾ ਨੂੰ ਸੌਂਪ ਕੇ ਦੇਸ਼ ਦੇ ਪ੍ਰਤੀ ਫਰਜ ਨਿਭਾਉ। ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਿਹਾਰ ਨਾਲ ਸੰਬਧਤ ਹੋਣ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਮੁੱਖਮੰਤਰੀ ਚੰਨੀ ਨੂੰ ਸਵਾਲ ਕੀਤਾ ਕਿ ਕੀ ਦਸ਼ਮੇਸ਼ ਪਿਤਾ ਦੇ ਬਾਰੇ ਵੀ ਉਨ੍ਹਾਂ ਦੀ ਸੋਚ ਉਸੇ ਤਰ੍ਹਾ ਦੀ ਹੈ ਦਿਸ ਤਰ੍ਹਾਂ ਯੂਪੀ - ਬਿਹਾਰ ਦੇ ਲੋਕਾਂ ਦੇ ਪ੍ਰਤੀ ਹੈ । ਆਪ ਸੰਯੋਜਕ ਕੇਜਰੀਵਾਲ ਵੱਲੋਂ ਇੱਕ ਮੌਕਾ ਕੇਜਰੀਵਾਲ ਨੂੰ ਦੇਣ ਦੇ ਨਾਹਰੇ ਤੇ ਕਟਾਕਸ਼ ਕਰਦੇ ਹੋਏ ਕਿਹਾ ਕਿ ਇੱਕ ਮੋਕਾ ਰਕੇਜਰੀਵਾਲ ਲਈ ਨਹੀਂ ਇੱਕ ਮੌਕਾ ਪੰਜਾਬ ਵਿੱਚ ਭ੍ਰਿਸ਼ਟਾਚਾਰ ਫੈਲਾਉਣ ਲਈ ਮੰਗ ਰਹੇ ਹਨ।
ਆਪ ਦੇ ਦਿੱਲੀ ਮਾਡਲ ਦਾ ਜਿਕਰ ਕਰਦੇ ਹੋਏ ਭਾਜਪਾ ਸਾਂਸਦ ਨੇ ਕਿਹਾ ਕਿ ਸੱਤ ਸਾਲ ਦੇ ਸ਼ਾਸਣਕਾਲ ਵਿੱਚ ਦਿੱਲੀ ਵਿੱਚ ਭ੍ਰਿਸ਼ਟਾਚਾਰ ਅਸਮਾਨ ਦੀਆਂ ਊਂਚਾਇਆਂ ਨੂੰ ਛੂ ਰਿਹਾ ਹੈ । ਦਿੱਲੀ ਦੇ ਮੁਹੱਲਾ ਕਲੀਨਿਕਾਂ ਵਿੱਚ ਨਾਂ ਤਾਂ ਕੋਵਿਡ ਦੇ ਟੈਸਟ ਦੀ ਕੋਈ ਵਿਵਸਥਾ ਹੈ ਅਤੇ ਹੀ ਇਲਾਜ ਦੀ ਕੋਈ ਵਿਵਸਥਾ ਹੈ । ਭਾਜਪਾ ਉਮੀਦਵਾਰ ਗੁਰਦੇਵ ਦੇਬੀ ਨੇ ਪੰਜਾਬ ਦੇ ਵਿਕਾਸ ਵਿੱਚ ਯੂਪੀ - ਬਿਹਾਰ ਦੇ ਲੋਕਾਂ ਦੀ ਮਿਹਨਤ ਅਤੇ ਯੋਗਦਾਨ ਦਾ ਜਿਕਰ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਉਸਾਰੀ ਉਨ੍ਹਾਂ ਦੇ ਸਹਿਯੋਗ ਦੇ ਬਿਨਾਂ ਸੰਭਵ ਨਹੀਂ ਹੈ । ਹੁਣ ਸਮਾਂ ਆ ਗਿਆ ਕਿ ਪੰਜਾਬ ਅਤੇ ਯੂਪੀ - ਬਿਹਾਰ ਦੇ ਲੋਕ ਮਿਲਕੇ ਪੰਜਾਬ ਅਤੇ ਵਿਧਾਨਸਭਾ ਸੈਂਟਰਲ ਨੂੰ ਕਾਂਗਰਸ ਮੁਕਤ ਕਰ ਭਾਜਪਾ ਨੂੰ ਪੰਜਾਬ ਦੀ ਕਮਾਨ ਸੌਂਪਣ । ਇਸ ਮੋਕੇ ਗੁਰਪ੍ਰੀਤ ਰਾਜੂ, ਯੋਗੇਂਦਰ ਮਕੋਲ, ਹਰਸ਼ ਸ਼ਰਮਾ, ਰਾਜੂ ਉਬਰਾਏ, ਕ੍ਰਿਪਾਲ ਸਿੰਘ, ਭੋਲਾ ਝਾ, ਅਮਨ ਕੁਮਰਾ, ਸੁਭਾਸ਼ ਭਾਟੀਆ, ਰਾਜੀਵ ਸ਼ਰਮਾ, ਹਿਮਾਂਸ਼ੂ ਕਾਲੜਾ, ਗੌਰਵਜੀਤ ਸਿੰਘ ਗੋਰਾ, ਵਿੱਕੀ ਸਹੋਤਾ, ਹਨੀ ਬੇਦੀ, ਮਨੀ ਬੇਦੀ, ਭੂਪਿੰਦਰ ਰੋਕੀ, ਸੰਨੀ ਮਨਚੰਦਾ, ਵਿਜੈ ਖਟਕ ਸਹਿਤ ਹੋਰ ਵੀ ਹਾਜਰ ਸਨ।
Comentários