google-site-verification=ILda1dC6H-W6AIvmbNGGfu4HX55pqigU6f5bwsHOTeM
top of page

ਖੰਨਾ ਚ ਪੁਲਿਸ ਹਿਰਾਸਤ ਤੋਂ ਭੱਜੀ ਔਰਤ

09/11/2023

ਖੰਨਾ ਵਿਖੇ ਪੰਜਾਬ ਪੁਲਸ ਦੀ ਹਿਰਾਸਤ ‘ਚੋਂ ਇੱਕ ਔਰਤ ਦੇ ਭੱਜਣ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਸਰਕਾਰੀ ਹਸਪਤਾਲ ਵਿਖੇ ਮੈਡੀਕਲ ਦੌਰਾਨ ਪੁਲਸ ਵਾਲਿਆਂ ਨੂੰ ਪਤਾ ਵੀ ਨਹੀਂ ਲੱਗਿਆ ਕਿ ਕਦੋਂ ਇਹ ਔਰਤ ਚੁੱਪਚਾਪ ਖ਼ਿਸਕ ਗਈ। ਇਸ ਘਟਨਾ ਤੋਂ ਬਾਅਦ ਪੰਜਾਬ ਪੁਲਸ ਨੂੰ ਭਾਜੜਾਂ ਪੈ ਗਈਆਂ। ਜਾਣਕਾਰੀ ਮੁਤਾਬਕ ਉਕਤ ਔਰਤ ਪ੍ਰੀਤੀ ਖੰਨਾ ਦੀ ਰਹਿਣ ਵਾਲੀ ਹੈ। ਉਸ ਨੇ ਕੁੱਝ ਸਮਾਂ ਪਹਿਲਾਂ ਖੰਨਾ ‘ਚ ਲਵ ਮੈਰਿਜ ਕਰਵਾਈ ਸੀ। ਖੰਨਾ ਥਾਣਾ ਸਦਰ ਦੀ ਪੁਲਸ ਨੇ ਪ੍ਰੀਤੀ ਅਤੇ ਉਸ ਦੇ ਪਤੀ ਮਲਾਗਰ ਸਿੰਘ ਖ਼ਿਲਾਫ਼ ਨਾਬਾਲਗ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਘਰੋਂ ਭਜਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਸੀ। ਉਸ ‘ਤੇ ਪੋਸਕੋ ਐਕਟ ਵੀ ਲਗਾਇਆ ਗਿਆ।

ਪੁਲਸ ਨੇ ਮਾਮਲਾ ਦਰਜ ਕਰਨ ਤੋਂ ਬਾਅਦ ਮੁਲਜ਼ਮ ਔਰਤ ਪ੍ਰੀਤੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ।ਬੁੱਧਵਾਰ ਨੂੰ ਅਦਾਲਤ ‘ਚ ਪੇਸ਼ ਕਰਨ ਤੋਂ ਬਾਅਦ ਉਸ ਨੂੰ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਲੇਡੀ ਕਾਂਸਟੇਬਲ ਨਾਲ ਸੀ। ਜਦੋਂ ਪੁਲਸ ਟੀਮ ਐਮਰਜੈਂਸੀ ਵਾਰਡ ‘ਚ ਸੀ ਤਾਂ ਮੁਲਜ਼ਮ ਔਰਤ ਅੱਖ ਬਚਾ ਕੇ ਮੇਨ ਗੇਟ ਤੋਂ ਬਾਹਰ ਭੱਜ ਗਈ ਅਤੇ ਦੁਬਾਰਾ ਨਹੀਂ ਮਿਲੀ। ਮੈਡੀਕਲ ਪ੍ਰਕਿਰਿਆ ਦੌਰਾਨ ਪੁਲਿਸ ਨੂੰ ਪਤਾ ਹੀ ਨਹੀਂ ਲੱਗਾ ਕਿ ਮੁਲਜ਼ਮ ਔਰਤ ਕਦੋਂ ਖਿਸਕ ਗਈ। ਉਸ ਦੇ ਫ਼ਰਾਰ ਹੋਣ ਤੋਂ ਬਾਅਦ ਪੁਲਸ ਟੀਮਾਂ ਕਈ ਘੰਟਿਆਂ ਤੱਕ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ‘ਚ ਉਸ ਦੀ ਭਾਲ ਕਰਦੀਆਂ ਰਹੀਆਂ।

ਦੁਕਾਨਾਂ ‘ਤੇ ਕੈਮਰਿਆਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਪਤਾ ਲੱਗਾ ਕਿ ਔਰਤ ਬੱਸ ਸਟੈਂਡ ਵੱਲ ਜਾ ਰਹੀ ਸੀ।ਇਸ ਤੋਂ ਬਾਅਦ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਔਰਤ ਬੱਸ ‘ਚ ਬੈਠ ਕੇ ਫ਼ਰਾਰ ਹੋ ਗਈ ਪਰ ਔਰਤ ਕੋਲ ਨਾ ਤਾਂ ਆਧਾਰ ਕਾਰਡ ਸੀ ਅਤੇ ਨਾ ਹੀ ਕੋਈ ਪੈਸਾ। ਇਸ ਲਈ ਉਸ ਦਾ ਬਹੁਤਾ ਦੂਰ ਜਾਣਾ ਸੰਭਵ ਨਹੀਂ ਹੈ। ਪੁਲਸ ਨੂੰ ਇਹ ਵੀ ਸ਼ੱਕ ਹੈ ਕਿ ਮੁਲਜ਼ਮ ਔਰਤ ਯੂ. ਪੀ. ਭੱਜ ਸਕਦੀ ਹੈ। ਇਸ ਸਬੰਧੀ ਪੁਲਿਸ ਨੇ ਘਟਨਾ ਤੋਂ ਬਾਅਦ ਸ਼ੰਭੂ ਬਾਰਡਰ ‘ਤੇ ਅਲਰਟ ਕਰ ਦਿੱਤਾ ਸੀ। ਥਾਣਾ ਮੁਖੀ ਹਰਦੀਪ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ।


コメント


Logo-LudhianaPlusColorChange_edited.png
bottom of page