ਲੁਧਿਆਣਾ 14 ਫਰਵਰੀ 2022
ਵਿਧਾਨ ਸਭਾ ਹਲਕਾ ਪੱਛਮੀ ਤੋਂ ਭਾਜਪਾ ਦੇ ਉਮੀਦਵਾਰ ਬਿਕਰਮ ਸਿੰਘ ਸਿੱਧੂ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਘਾਰਾ ਮਿਲ ਰਿਹਾ ਹੈ। ਅੱਜ ਅਸ਼ੋਕਨਗਰ,ਡੇਅਰੀਕੰਪਲੈਕਸ,ਚਾਂਦ ਕਲੋਨੀ ਵਿਖੇ ਅਪਣੀਆਂ ਚੋਣ ਮੀਟਿੰਗਾਂ ਦੌਰਾਨ ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੀ ਤਰੱਕੀ ਅਤੇ ਹਲਕਾ ਪੱਛਮੀ ਨੂੰ ਮੁੜ ਵਿਕਾਸ ਦੀਆਂ ਲੀਹਾਂ ਤੇ ਲਿਆਉਣ ਲਈ ਵਿੱਦਿਅਕ ਢਾਂਚੇ, ਸਿਹਤ ਸੇਵਾਵਾਂ ਨੂੰ ਦਰੁਸਤ ਕਰਨ ਦੇ ਨਾਲ-ਨਾਲ ਹਲਕੇ ਦੀਆਂ ਬੁਨਿਆਦੀ ਸਹੂਲਤਾਂ ਵੱਲ ਧਿਆਨ ਦੇਣਾ ਬਹੁਤ ਜਰੂਰੀ ਹੈ। ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਕਿਹਾ ਕਿ ਹਲਕੇ ਦਾ ਵਿਕਾਸ ਨਾ ਹੋਣਾ ਮੌਜੂਦਾਂ ਹਲਕਾ ਮੰਤਰੀ ਤੇ ਵਡਾ ਕਲੰਕ ਹੈ ਜੋ ਅਜੇ ਵੀ ਹੈਟਰਿਕ ਮਾਰਨ ਦੇ ਸੁਫਨੇ ਦੇਖ ਰਿਹਾ ਹੈ।
ਟਗੋਰ ਨਗਰ,ਕਿਚਲੂ ਨਗਰ ਡੋਰ ਟੂ ਡੋਰ ਪ੍ਰਚਾਰ ਦੌਰਾਨ ਐਡਵੋਕੇਟ ਬਿਕਰਮ ਸਿੰਘ ਸਿੱਧੂ ਦੀ ਧਰਮ ਪਤਨੀ ਗੁਰਵਿੰਦਰ ਕੌਰ ਸਿੱਧੂ ਨੇ ਕਿਹਾ ਕਿ ਹਲਕੇ ਦੇ ਲੋਕ ਕਾਂਗਰਸ,ਆਪ, ਅਕਾਲੀ ਦਲ ਦੀਆਂ ਮਨ ਲੁਬਾਣਿਆਂ ਨੀਤੀਆਂ ਵਿੱਚ ਆਉਣ ਵਾਲੇ ਨਹੀ। ਉਹਨਾਂ ਨੂੰ ਸਮਝ ਆ ਗਈ ਹੈ ਕਿ ਇਹ ਲੋਕ ਸਿਰਫ਼ ਗੱਲਾਂ ਹੀ ਕਰ ਸਕਦੇ ਨੇ।ਹਕੀਕਤ ਵਿਚ ਕੁਝ ਨਹੀਂ ਕਰ ਸਕਦੇ। ਭਾਜਪਾ ਜੋ ਕਹਿੰਦੀ ਹੈ ਉਹ ਕਰ ਕੇ ਦਿਖਾਉਂਦੀ ਹੈ। ਇਸ ਦਾ ਸਪਸ਼ਟ ਉਧਾਰਨਣ ਭਾਜਪਾ ਵੱਲੋਂ ਵਿਤੇ ਸਾਲਾ ਵਿਚ ਦੇਸ਼ ਭਲਾਈ ਦੇ ਕੀਤੇ ਗਏ ਕੰਮ ਹਨ।ਉਹਨਾ ਨੇ ਭਾਜਪਾ ਦੇ ਮਤਾ ਪੱਤਰ ਨਸ਼ਾ ਮੁਕਤ ਪੰਜਾਬ, ਖੁਸ਼ਹਾਲ ਕਿਸਾਨ, 300 ਯੂਨਿਟ ਮੁਫਤ ਬਿਜਲੀ, ਸਰਕਾਰੀ ਵਿਭਾਗਾਂ ਵਿੱਚ ਸਾਰੀਆਂ ਖਾਲੀ ਅਸਾਮੀਆਂ ਨੂੰ ਇੱਕ ਸਾਲ ਵਿੱਚ ਭਰਨ, ਬੇਰੁਜ਼ਗਾਰ ਸਨਾਤਕੋ ਨੂੰ 2 ਸਾਲ ਲਈ 4 ਹਜ਼ਾਰ ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦੇਣ, 5 ਏਕੜ ਤੋਂ ਘੱਟ ਜ਼ਮੀਨ, ਕਿਸਾਨਾਂ ਦੇ ਖੇਤੀ ਕਰਜ਼ੇ ਮੁਆਫ਼ ਕਰਨ, ਉਦਯੋਗਾਂ ਨੂੰ ਹੋਏ ਨੁਕਸਾਨ ਬਾਰੇ ਵ੍ਹਾਈਟ ਪੇਪਰ ਜਾਰੀ ਕਰਨ, ਪੁਲਿਸ ਫੋਰਸ ਵਿੱਚ ਔਰਤਾਂ ਨੂੰ 33 ਫ਼ੀਸਦੀ ਰਾਖਵਾਂਕਰਨ ਦੇਣ, ਬਜ਼ੁਰਗਾਂ, ਅੰਗਹੀਣਾਂ ਅਤੇ ਵਿਧਵਾਵਾਂ ਦੀ ਪੈਨਸ਼ਨ ਵਿੱਚ ਵਾਧਾ ਕਰ 3,000 ਰੁਪਏ ਤੱਕ ਕਰਨ ਦੇ ਫੈਸਲੇ ਤੋਂ ਲੋਕਾਂ ਨੂੰ ਜਾਣੂ ਕਰਵਾਇਆ। ਲੋਕਾਂ ਵਲੋ ਉਹਨਾ ਨੂੰ ਜਿੱਤ ਦਾ ਭਰਵਾਂ ਹੁੰਗਾਰਾ ਦਿੱਤਾ ਗਿਆ ਇਸ ਮੌਕੇ ਐਡਵਕੇਟ ਰਾਗਵ,ਐਡਵੋਕੇਟ ਗੁਰਪ੍ਰੀਤ ਸਿੰਘ ਬਿੰਦਰਾ,ਤਾਨੀਆ ਸੇਠੀ,ਹਰਮਨ ਕੌਰ ਗੁਰਲੀਨ ਕੌਰ,ਰਸ਼ਮੀ ਜੈਨ,ਨਿਤਿ ਗੋਸਾਈ ,ਰਾਘਵ,ਰਿਸ਼ੀ ਮਿੱਟੂ ਆਦਿ ਮੌਜੂਦ ਸਨ।
Commenti