google-site-verification=ILda1dC6H-W6AIvmbNGGfu4HX55pqigU6f5bwsHOTeM
top of page

RTA ਲੁਧਿਆਣਾ ਵਲੋਂ ਚੈਕਿੰਗ ਦੌਰਾਨ ਨਿਯਮਾਂ ਵਿਰੁੱਧ ਚਲਣ ਵਾਲੀਆਂ 7 ਗੱਡੀਆਂ ਬੰਦ, 20 ਹੋਰ ਗੱਡੀਆਂ ਦੇ ਵੀ ਕੀਤੇ ਚਾਲਾਨ

ਲੁਧਿਆਣਾ, 10 ਅਪ੍ਰੈਲ

ਸਕੱਤਰ ਰਿਜ਼ਨਲ ਟ੍ਰਾਂਸਪੋਰਟ ਅਥਾਰਟੀ (ਆਰ.ਟੀ.ਏ.) ਲੁਧਿਆਣਾ ਵੱਲੋਂ ਐਤਵਾਰ ਦੇਰ ਰਾਤ ਅਤੇ ਅੱਜ ਤੜਕੇ ਸਵੇਰੇ ਲੁਧਿਆਣਾ ਸ਼ਹਿਰ, ਲੁਧਿਆਣਾ ਤੋਂ ਚੰਡੀਗੜ੍ਹ ਰੋਡ ਅਤੇ ਸਾਹਨੇਵਾਲ ਰੋਡ ਤੋਂ ਇਲਾਵਾ ਵੱਖ-ਵੱਖ ਥਾਵਾਂ 'ਤੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਜਿਨ੍ਹਾਂ ਵਿੱਚ ਨਿਯਮਾਂ ਵਿਰੁੱਧ ਚੱਲਣ ਵਾਲੀਆਂ 7 ਗੱਡੀਆਂ ਨੂੰ ਬੰਦ ਕੀਤਾ ਗਿਆ ਜਦਕਿ 20 ਹੋਰ ਵਾਹਨਾਂ ਦੇ ਵੀ ਚਾਲਾਨ ਕੀਤੇ ਗਏ।

ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਆਰ.ਟੀ.ਏ. ਡਾ. ਪੂਨਮਪ੍ਰੀਤ ਕੌਰ ਵਲੋਂ ਦੱਸਿਆ ਗਿਆ ਕਿ ਚੈਕਿੰਗ ਦੌਰਾਨ 2 ਕੈਂਟਰ, 3 ਟਿੱਪਰ, 1 ਸਟੇਜਕੈਰਿਜ ਬੱਸ ਅਤੇ 1 ਸਕੂਲ ਬੱਸ ਜਿਸ ਵਿੱਚ ਫੈਕਟਰੀ ਦੇ ਮਜਦੂਰ ਸਨ, ਕੁੱਲ 7 ਵਾਹਨ ਜੋ ਕਿ ਓਵਰਹਾਇਟ, ਓਵਰਲੋਡ ਅਤੇ ਬਿਨਾ ਦਸਤਾਵੇਜ਼ਾਂ ਤੋਂ ਸੜਕ ਤੇ ਚਲਦੇ ਸਨ ਨੂੰ ਮੋਟਰ ਵਹੀਕਲ ਐਕਟ ਦੀ ਧਾਰਾ 207 ਅੰਦਰ ਬੰਦ ਕੀਤਾ ਗਿਆ, ਹੈ।

ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ 1 ਟਿਪਰ, 3 ਟਰੱਕ, 4 ਬੱਸਾਂ, 5 ਕੈਂਟਰ, 2 ਸਕੂਲ ਬੱਸਾਂ, 2 ਸਟੇਜ਼ਕੈਰਿਜ ਬੱਸਾਂ ਅਤੇ 1 ਟਰੈਕਟਰ ਟਰਾਲੀ ਕੁੱਲ 20 ਵਾਹਨ ਜੋ ਕਿ ਮੋਟਰ ਵਹੀਕਲ ਐਕਟ ਦੀ ਉਲੰਘਣਾ ਕਰਦੇ ਪਾਏ ਗਏ, ਦੇ ਚਾਲਾਨ ਵੀ ਕੀਤੇ ਗਏ।


ਚੈਕਿੰਗ ਦੌਰਾਨ ਸਕੱਤਰ ਆਰ.ਟੀ.ਏ ਵੱਲੋਂ ਇਹ ਚੇਤਾਵਨੀ ਦਿੱਤੀ ਗਈ ਕਿ ਸੜ੍ਹਕ ਚਾਲਕਾਂ ਦੁਆਰਾ ਕਿਸੇ ਵੀ ਤਰ੍ਹਾਂ ਦੀ ਕੀਤੀ ਗਈ ਲਾਹਪਰਵਾਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜੇਕਰ ਕੋਈ ਵੀ ਗੱਡੀ ਸੜ੍ਹਕ 'ਤੇ ਮੋਟਰ ਵਹੀਕਲ ਐਕਟ/ਨਿਯਮਾਂ ਦੀ ਉਲੰਘਣਾ ਕਰਦੀ ਪਾਈ ਗਈ ਤਾਂ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Comments


Logo-LudhianaPlusColorChange_edited.png
bottom of page