ਲੁਧਿਆਣਾ, 09 ਫਰਵਰੀ, ਵਿਧਾਨਸਭਾ ਸੈਂਟਰਲ ਤੋਂ ਭਾਜਪਾ ਉਮੀਦਵਾਰ ਗੁਰੁਦੇਵ ਸ਼ਰਮਾ ਦੇਬੀ ਦੇ ਪੱਖ ਵਿੱਚ ਚੋਣ ਸਭਾ ਨੂੰ ਸੰਬੋਧਿਤ ਕਰਦੇ ਹੋਏ ਕੇਂਦਰੀ ਮੰਤਰੀ ਸਮਿਰਤੀ ਈਰਾਨੀ ਨੇ ਖੁੱਦ ਨੂੰ ਪੰਜਾਬ ਦੀ ਧੀ ਅਤੇ ਗੁਜਰਾਤਿਆਂਦੀ ਨੂੰਹ ਦੱਸਦੇ ਹੋਏ ਵਿਧਾਨਸਭਾ ਸੈਂਟਰਲ ਵਿੱਚ ਰਹਿਣ ਵਾਲੇ ਪੰਜਾਬੀਆਂਨੂੰ ਪੰਜਾਬੀ ਅਤੇ ਗੁਜਰਾਤੀਆਂਨੂੰ ਗੁਜਰਾਤੀ ਭਾਸ਼ਾ ਵਿੱਚ ਭਾਜਪਾ ਦੇ ਪੱਖ ਵਿੱਚ ਮਤਦਾਨ ਕਰਨ ਦੀ ਭਾਵੁਕ ਅਪੀਲ ਕੀਤੀ । ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਨੇ ਭਾਜਪਾ ਉਮੀਦਵਾਰ ਦੇਬੀ ਦਾ ਨਾਮ ਪੁਕਾਰਦੇ ਂਹੋਏ ਕਿਹਾ ਕਿ ਜਿਨ੍ਹਾਂ ਦੇ ਨਾਮ ਵਿੱਚ ਗੁਰੁ ਦੇਵ ਦੋਵੇਂ ਹੀ ਇਕੱਠੇ ਮੌਜੂਦ ਹਨ, ਉਨ੍ਹਾਂ ਦੀ ਤਾਰੀਫ ਲਈ ਸ਼ਬਦ ਨਹੀਂ ਲੱਭ ਰਹੇ । ਵਿਧਾਨਸਭਾ ਸੈਂਟਰਲ ਦੇ ਵਿਕਾਸ ਨੂੰ ਠੀਕ ਮਾਅਨੇ ਵਿੱਚ ਪਰਿਭਾਸ਼ਿਤ ਕਰਨ ਲਈ ਇਸ ਵਾਰ ਵਿਧਾਨਸਭਾ ਸੈਂਟਰਲ ਵਿੱਚ ਵੋਟ ਦੀ ਤਾਕਤ ਨਾਲ ਬਦਲਾਵ ਕਰਕੇ ਭਾਜਪਾ ਦਾ ਚੋਣ ਚਿੰਨ੍ਹ ਕਮਲ ਖਿਲਾ ਕੇ ਗੁਰਦੇਵ ਦੇਬੀ ਨੂੰ ਵਿਧਾਨਸਭਾ ਵਿੱਚ ਭੇਜੋ । ਪੰਜਾਬ ਵਿੱਚ ਮਜਬੂਤ ਹੋਈ ਭਾਜਪਾ ਤੁਹਾਨੂੰ ਵਿਧਾਨਸਭਾ ਸੈਂਟਰਲ ਵਿੱਚ ਬੇਪਟਰੀ ਹੋਏ ਵਿਕਾਸ ਨੂੰ ਤਰਜੀਹ ਦੇ ਕੇ ਵਿਕਾਸਸ਼ੀਲ ਵਿਧਾਨਸਭਾ ਹਲਕਾ ਬਣਾ ਕੇ ਦੇਵੇਗੀ । ਕੈਂਦਰ ਅਤੇ ਪੰਜਾਬ ਵਿੱਚ ਲੰਬੇ ਸਮੇਂ ਤੱਕ ਸਤਾਸੀਨ ਰਹੀ ਕਾਂਗਰਸ ਪਾਰਟੀ ਨੇ ਪੰਜਾਬ ਅਤੇ ਲੁਧਿਆਣਾ ਨੂੰ ਵਿਕਾਸ ਤੋਂ ਵਾਂਝਾ ਰੱਖ ਕੇ ਪੰਜਾਬ ਤੇ ਪੰਜਾਬਿਆਂ ਦੇ ਨਾਲ ਘੋਰ ਪਾਪ ਅਤੇ ਨਾ-ਇਨਸਾਫੀ ਕੀਤੀ ਹੈ ।
ਪੰਜਾਬ ਦੇ ਬਾਰਡਰ ਤੇ ਦੇਸ਼ ਦਾ ਜਵਾਨ ਦੁਸ਼ਮਣ ਦੇਸ਼ ਪਾਕਿਸਤਾਨ ਨਾਲ ਦੋ-ਦੋ ਹੱਥ ਕਰ ਰਹੇ ਹਨ ਤੇ ਇਸਦੇ ਉਲਟ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਨੇ ਨਵਜੋਤ ਸਿੱਧੂ ਵਰਗੇ ਸ਼ਖਸ ਨੂੰ ਕਾਂਗਰਸ ਪ੍ਰਧਾਨ ਬਣਾਇਆ ਜੋ ਕਿ ਦੁਸ਼ਮਣ ਨੂੰ ਗਲੇ ਲਗਾਉਣ ਤੋਂ ਗੁਰੇਜ ਨਹੀਂ ਕਰਦੇ । ਰਾਹੁਲ ਗਾਂਧੀ ਦੇ ਪੰਜਾਬ ਵਿੱਚ ਚੋਣ ਮੈਦਾਨ ਵਿੱਚ ਉੱਤਰਨ ਤੇ ਸਮਿਰਤੀ ਈਰਾਨੀ ਨੇ ਫਬਤੀ ਕਸਦੇ ਹੋਏ ਕਿਹਾ ਕਿ ਜੋ ਸ਼ਖਸ ਆਪਣੀ ਅਮੇਠੀ ਸੀਟ ਨਹੀਂ ਬਚਾ ਪਾਇਆ ਉਹ ਪੰਜਾਬ ਵਿੱਚ ਡੁਬਦੀ ਕਾਂਗਰਸ ਦੀ ਬੇੜੀ ਨੂੰ ਕਿਵੇਂਂਪਾਰ ਲਗਾਵੇਗਾ । ਇਸ ਦੌਰਾਨ ਉਨ੍ਹਾਂ ਨੇ ਕੇਂਦਰ ਵਿੱਚ ਸਤਾਸੀਨ ਸਰਕਾਰ ਵਲੋਂ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀਆਂ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਪੰਹੁਚਾਉਣ ਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਲਈ ਕਾਰੀਡੋਰ ਖੋਲ੍ਹਣ ਸਹਿਤ ਹੋਰ ਪੰਜਾਬ ਹਿਤੈਸ਼ੀ ਕਾਰਜਾਂ ਦਾ ਵਿਸਤਾਰਪੂਰਵਕ ਵਿਖਿਆਨ ਕੀਤਾ । ਇਸ ਦੌਰਾਨ ਭਾਜਪਾ ਉਮੀਦਵਾਰ ਗੁਰਦੇਵ ਸ਼ਰਮਾ ਦੇਬੀ ਨੇ ਕੇਂਦਰੀ ਮੰਤਰੀ ਸਮਿਰਤੀ ਈਰਾਨੀ ਨੂੰ ਸਿਰੋਪਾ ਤੇ ਤਲਵਾਰ ਭੈਂਟ ਕਰਕੇ ਸਨਮਾਨਿਤ ਕੀਤਾ।
ਉਥੇ ਹੀ ਸਮਰਿਤੀ ਈਰਾਨੀ ਨੇ ਤਲਵਾਰ ਲਹਿਰਾ ਕੇ ਦੇਬੀ ਦੀ ਜਿੱਤ ਦਾ ਸੁਨੇਹਾ ਜਨਮਾਨਸ ਨੂੰ ਦਿੱਤਾ । ਇਸ ਮੌਕੇ ਤੇ ਪੰਜਾਬ ਭਾਜਪਾ ਦੇ ਮੁੱਖ ਬੁਲਾਰੇ ਅਨਿਲ ਸਰੀਨ, ਜਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਘਲ, ਜਿਲ੍ਹਾ ਉਪਪ੍ਰਧਾਨ ਹਰਸ਼ ਸ਼ਰਮਾ, ਸੱਕਤਰ ਪੰਕਜ ਜੈਨ, ਕੌਂਸਲਰ ਉਮ ਪ੍ਰਕਾਸ਼ ਰਤੜਾ, ਕੌਂਸਲਰ ਚੌਧਰੀ ਯਸ਼ਪਾਲ, ਕੌਂਸਲਰ ਪ੍ਰਭਜੋਤ ਕੌਰ ਭੋਲਾ, ਸੰਤੋਸ਼ ਕਾਲੜਾ, ਨੀਰਜ ਵਰਮਾ, ਰਮੇਸ਼ ਜੈਨ ਬਿੱਟਾ, ਸੁਭਾਸ਼ ਡਾਬਰ, ਰਾਜੇਸ਼ ਮੱਗੋ, ਗੋਰਵਜੀਤ ਗੋਰਾ, ਮੰਡਲ ਪ੍ਰਧਾਨ ਗੁਰਪ੍ਰੀਤ ਸਿੰਘ ਰਾਜੂ, ਹਿਮਾਂਸ਼ੂ ਕਾਲੜਾ ਅੱਤੇ ਰਾਜੀਵ ਸ਼ਰਮਾ ਸਹਿਤ ਹੋਰ ਵੀ ਹਾਜਰ ਸਨ।
コメント