ਲੁਧਿਆਣਾ 13 ਫਰਵਰੀ, ਭਾਜਪਾ ਉਮੀਦਵਾਰਾਂ ਦੇ ਪੱਖ ਵਿੱਚ ਵਿਸ਼ਾਲ ਜਨਮਤ ਰੈਲੀ ਰਾਹੀਂ ਲੁਧਿਆਣਾ ਵਿੱਖੇ ਚੋਣ ਪ੍ਰਚਾਰ ਕਰਣ ਪੰਹੁਚੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਗੁਰਦੇਵ ਸ਼ਰਮਾ ਦੇਬੀ ਨੇ ਦੋਸ਼ਾਲਾ ਭੇਂਟ ਕਰਕੇ ਅਭਿਨੰਦਨ ਕੀਤਾ । ਅਮਿਤ ਸ਼ਾਹ ਨੇ ਦੇਬੀ ਨੂੰ ਅਸ਼ੀਰਵਾਦ ਦੇ ਕੇ ਵਿਧਾਨਸਭਾ ਸੈਂਟਰਲ ਵਿੱਚ ਚੋਣ ਪ੍ਰਚਾਰ ਦੀ ਅਪਣਾਈ ਨਿਤੀ ਤੇ ਵਿਚਾਰ-ਵੰਟਾਦਰਾ ਕੀਤਾ । ਦੇਬੀ ਵੱਲੋਂ ਚੋਣ ਪ੍ਰਚਾਰ ਦੇ ਦੌਰਾਨ ਅਪਣਾਈ ਨਿਤੀ ਅਤੇ ਸਥਾਨਕ ਪੱਧਰ ਤੇ ਚੁੱਕੇ ਮੁਦਿਆਂ ਦੀ ਦਿੱਤੀ ਗਈ ਜਾਣਕਾਰੀ ਤੇ ਅਮਿਤ ਸ਼ਾਹ ਨੇ ਤਸੱਲੀ ਵਿਅਕਤ ਕਰਦੇ ਹੋਏ ਉਨ੍ਹਾਂ ਨੇ ਭਾਜਪਾ ਸਰਕਾਰ ਬੰਨਣ ਤੇ ਵਿਧਾਨਸਭਾ ਸੈਂਟਰਲ ਵਿੱਚ ਦੇਬੀ ਵਲੋਂ ਕੀਤੇ ਹਰ ਵਾਅਦੇ ਨੂੰ ਪੂਰਾ ਕਰਣ ਦਾ ਭਰੋਸਾ ਵੀ ਦਿਵਾਇਆ । ਇਸ ਦੌਰਾਨ ਭਾਜਪਾ ਦੀ ਸਥਾਨਕ ਲੀਡਰਸ਼ਿਪ ਅੱਤੇ ਗੁਰਦੇਵ ਦੇਬੀ ਨੇ ਅਮਿਤ ਸ਼ਾਹ ਨੂੰ ਦੋਸ਼ਾਲਾ ਭੇਂਟ ਕਰਕੇ ਲੁਧਿਆਣਾ ਆਗਮਨ ਤੇ ਉਨ੍ਹਾਂ ਦਾ ਧੰਨਵਾਦ ਕੀਤਾ । ਦੂਜੇ ਪਾਸੇ ਗੁਰਦੇਵ ਸ਼ਰਮਾ ਦੇਬੀ ਨੇ ਵਿਧਾਨਸਭਾ ਸੈਂਟਰਲ ਦੀ ਹਰਿ ਕਰਤਾਰ ਕਲੋਨੀ , ਸੀਨੀਅਰ ਸਿਟੀਜਨ ਹੋਮ ਕਿਦਵਈ ਨਗਰ , ਪ੍ਰੇਮ ਨਗਰ , ਕਿਲਾ ਮੁਹੱਲਾ , ਲੇਬਰ ਕਲੋਨੀ , ਮਰਲਾ ਕਲੋਨੀ , ਨਿਊ ਹਰਗੋਬਿੰਦ ਨਗਰ , ਨਿਊ ਮਾਧੋਪੁਰੀ ਅਤੇ ਜਨਕ ਪੁਰੀ ਵਿੱਖੇ ਚੋਣ ਜਨਸਭਾਵਾਂ ਨੂੰ ਸੰਬੋਧਿਤ ਕੀਤਾ ।
ਉਥੇ ਹੀ ਬਸਤੀ ਜੋਧੇਵਾਲ ਰੋਡ,ਕਿਲਾ ਮੁਹੱਲਾ ਰੋਡ, ਵਿਜੈ ਨਗਰ, ਇੰਦਰਾ ਕਲੋਨੀ, ਫਤਿਹਗੜ ਮੁਹੱਲਾ ਅਤੇ ਜਨਕਪੁਰੀ ਦੇ ਬਾਜ਼ਾਰਾਂ ਵਿੱਚ ਦੁਕਾਨਦਾਰਾਂ ਨਾਲ ਸੰਪਰਕ ਕਰ ਭਾਜਪਾ ਦੇ ਵੱਲੋਂ ਪੰਜਾਬ ਦੇ ਵਿਕਾਸ ਲਈ ਜਾਰੀ ਕੀਤੇ 11 ਸੂਤਰੀ ਸੰਕਲਪ ਪੱਤਰ ( ਚੋਣ ਘੋਸ਼ਣਾ ) ਦੀ ਜਾਣਕਾਰੀ ਦੁਕਾਨਦਾਰਾਂ ਅਤੇ ਸਥਾਨਕ ਲੋਕਾਂ ਨੂੰ ਦਿੱਤੀ । ਕਾਂਗਰਸ ਸ਼ਾਸਣਕਾਲ ਵਿੱਚ ਵਿਧਾਨਸਭਾ ਸੈਂਟਰਲ ਵਿੱਚ ਵਿਕਾਸ ਕਾਰਜਾਂ ਵਿੱਚ ਫੈਲੇ ਭ੍ਰਿਸ਼ਟਾਚਾਰ ਤੇ ਚਰਚਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੋਜੂਦਾ ਵਿਧਾਇਕ ਦੀ ਸ਼ਹਿ ਤੇ ਕਾਂਗਰਸੀਆਂ ਨੇ ਦੋਂਹਾਂ ਹੱਥਾਂ ਨਾਲ ਸਰਕਾਰੀ ਖਜਾਨੇ ਨੂੰ ਲੁੱਟ ਕਰ ਤਿਜੌਰੀਆਂ ਭਰੀਆਂ । ਪੰਜਾਬ ਵਿੱਚ ਭਾਜਪਾ ਸ਼ਾਸਨ ਆਉਣ ਤੇ ਵਿਕਾਸ ਕਾਰਜਾਂ ਵਿੱਚੋਂ ਕਮਿਸ਼ਨ ਹਾਸਲ ਕਰਣ ਵਾਲੀਆਂ ਨੂੰ ਬੇਨਕਾਬ ਕਰ ਪੋਲ ਖੋਲੀ ਜਾਵੇਗੀ।
Comments