ਲੁਧਿਆਣਾ 11 ਅਗਸਤ
ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਜਗਰਾਓਂ ਕਸਬੇ ਵਿੱਚ ਪੁਲਿਸ ਦੇ ਨਾਰਕੋਟਿਕਸ ਵਿੰਗ ਵਿੱਚ ਤਾਇਨਾਤ ਇੱਕ ਸਹਾਇਕ ਸਬ-ਇੰਸਪੈਕਟਰ ASI ਪਹਾੜਾ ਸਿੰਘ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਰਿਸ਼ਵਤ ਮੰਗਣ ਦੀ ਇੱਕ ਆਡੀਓ ਰਿਕਾਰਡਿੰਗ ਸੋਸ਼ਲ ਨੈੱਟਵਰਕਿੰਗ ਸਾਈਟਾਂ ‘ਤੇ ਵਾਇਰਲ ਹੋਈ ਸੀ, ਜਿਸ ਦੇ ਆਧਾਰ ‘ਤੇ ਉਸ ਨੂੰ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ। ਮੁਲਜ਼ਮ ਏਐਸਆਈ ਤੋਂ ਇਲਾਵਾ ਹੁਣ ਉਸ ਦੇ ਨਾਲ ਆਏ ਬਾਕੀ ਪੁਲਿਸ ਮੁਲਾਜ਼ਮ ਵੀ ਸੀਨੀਅਰ ਅਧਿਕਾਰੀਆਂ ਦੇ ਰਡਾਰ ’ਤੇ ਆ ਗਏ ਹਨ।
ਵਾਇਰਲ ਹੋ ਰਹੀ ਰਿਕਾਰਡਿੰਗ ਵਿੱਚ ASI ਔਰਤ ਨੂੰ ਕਹਿ ਰਿਹਾ ਹੈ ਕਿ ਜੇਕਰ ਉਹ ਉਸਨੂੰ 50,000 ਰੁਪਏ ਰਿਸ਼ਵਤ ਵਜੋਂ ਦੇਵੇ ਤਾਂ ਕੋਈ ਵੀ ਉਸਨੂੰ ਜਾਂ ਉਸਦੇ ਪਤੀ ਨੂੰ ਗ੍ਰਿਫਤਾਰ ਨਹੀਂ ਕਰੇਗਾ ਅਤੇ ਉਹ ਪੁਲਿਸ ਵਿਭਾਗ ਤੋਂ ਬਿਨਾਂ ਕਿਸੇ ਰੁਕਾਵਟ ਦੇ ਇਲਾਕੇ ਵਿੱਚ ਨਸ਼ਾ ਵੇਚ ਸਕਦਾ ਹੈ।
Comments