17/12/2023
ਆਮ ਆਦਮੀ ਪਾਰਟੀ ਵੱਲੋਂ ਐਤਵਾਰ ਨੂੰ ਮੌੜ ਮੰਡੀ ਬਠਿੰਡਾ ਵਿਖੇ ਵਿਕਾਸ ਕ੍ਰਾਂਤੀ ਰੈਲੀ ਕੀਤੀ ਗਈ। ਇਸ ਵੱਡੀ ਰੈਲੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸੰਬੋਧਨ ਕੀਤਾ। ਦੋਵਾਂ ਆਗੂਆਂ ਨੇ ਬਠਿੰਡਾ ਲਈ 1125 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ।
ਆਮ ਆਦਮੀ ਪਾਰਟੀ ਦੀ ਵਿਕਾਸ ਕ੍ਰਾਂਤੀ ਰੈਲੀ 'ਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਤੀਰਥ ਯਾਤਰਾ ਸਕੀਮ ਲਈ ਟਰੇਨਾਂ ਬੁੱਕ ਹੋ ਚੁੱਕੀਆਂ ਹਨ ਤੇ ਪੈਸੇ ਦੇ ਦਿੱਤੇ ਗਏ ਹਨ। ਪਰ 7 ਤੇ 15 ਤਰੀਕ ਵਾਲੀਆਂ ਟ੍ਰੇਨਾਂ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇੰਜਣ ਨਹੀਂ ਹੈ, ਇਨ੍ਹਾਂ ਦਾ ਬੱਸ ਚੱਲੇ ਤਾਂ ਪੰਜਾਬ ਦਾ ਕੌਮੀ ਗਾਣ 'ਚੋਂ ਵੀ ਨਾਂ ਕੱਢ ਦੇਣ। ਇਨ੍ਹਾਂ ਦਾ ਕੀ ਹੈ, ਇਕ ਬਿੱਲ ਹੀ ਲਿਆਉਣਾ ਹੈ ਤੇ ਪੰਜਾਬ ਕੱਟ ਕੇ ਯੂਪੀ ਲਿਖ ਦੇਣਗੇ।
ਪੀਐਮ ਮੋਦੀ 'ਤੇ ਵਿੰਨ੍ਹਿਆ ਨਿਸ਼ਾਨ
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰ ਥਾਂ ਕਹਿੰਦੇ ਹਨ ਕਿ ਡਬਲ ਇੰਜਣ ਵਾਲੀ ਸਰਕਾਰ ਦੀ ਲੋੜ ਹੈ। ਰੇਲਵੇ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਇੰਜਣ ਨਹੀਂ ਹਨ। ਪਹਿਲਾਂ ਰੇਲਵੇ ਨੂੰ ਇੰਜਣ ਦਿਓ। ਸਾਨੂੰ ਧਰਮ ਦੇ ਨਾਂ 'ਤੇ ਤੋੜਨ ਦੀ ਗੱਲ ਕਰਦੇ ਹੋ। ਇੰਨੀ ਕੋਸ਼ਿਸ਼ ਕਰ ਲਈ, ਪੰਜਾਬ 'ਚ ਦੰਗੇ ਨਹੀਂ ਹੋ ਰਹੇ। ਭਾਜਪਾ ਵਾਲੇ ਸੁਣ ਲੈਣ, ਇੱਥੇ ਨਫ਼ਰਤ ਦਾ ਬੀਜ ਬੀਜਣ ਨਹੀਂ ਦਿਆਂਗੇ।
ਰਾਜ ਦੇ ਵਿਕਾਸ ਪ੍ਰੋਜੈਕਟਾਂ ਟਚ ਤੇਜ਼ੀ ਲਿਆਉਣ ਦਾ ਕੰਮ ਕਰ ਰਹੀ ਰੈਲੀ
ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਮਾਨ ਸਰਕਾਰ ਪੰਜਾਬ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ। ਵਿਕਾਸ ਕ੍ਰਾਂਤੀ ਰੈਲੀ ਸੂਬੇ ਦੇ ਵਿਕਾਸ ਕਾਰਜਾਂ ਨੂੰ ਹੋਰ ਤੇਜ਼ ਕਰਨ ਲਈ ਕੰਮ ਕਰ ਰਹੀ ਹੈ।
ਐਤਵਾਰ ਨੂੰ ਮੁੱਖ ਮੰਤਰੀ ਮਾਨ ਤੇ ਕੇਜਰੀਵਾਲ ਨੇ ਬਠਿੰਡਾ 'ਚ ਨਵੇਂ ਬੱਸ ਸਟੈਂਡ, ਮਲਟੀਪਰਪਜ਼ ਆਡੀਟੋਰੀਅਮ ਤੇ 50 ਬੈੱਡਾਂ ਵਾਲੇ ਹਸਪਤਾਲ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਬਠਿੰਡਾ ਦੇ ਦਿਹਾਤੀ ਖੇਤਰਾਂ ਲਈ ਸੀਵਰੇਜ ਤੇ ਸੜਕਾਂ ਨਾਲ ਸਬੰਧਤ ਕੰਮਾਂ ਦਾ ਨੀਂਹ ਪੱਥਰ ਵੀ ਰੱਖਿਆ।
Comments