ਲੁਧਿਆਣਾ 17ਫਰਵਰੀ 2022
ਕਾਂਗਰਸ ਉਮੀਦਵਾਰ ਸੁਰਿੰਦਰ ਡਾਬਰ ਦੇ ਪੱਖ ਵਿੱਚ ਰੋਡ ਸ਼ੋ ਕਰਣ ਵਿਧਾਨਸਭਾ ਸੈਂਟਰਲ ਪੰਹੁਚੀ ਕਾਂਗਰਸ ਦੀ ਰਾਸ਼ਟਰੀ ਜਨਰਲ ਸੱਕਤਰ ਪ੍ਰਿੰਯਰਾ ਗਾਂਧੀ ਦਾ ਸਥਾਨਕ ਲੋਕਾਂ ਅਤੇ ਕਾਂਗਰਸੀਆਂ ਨੇ ਸਵਾਗਤ ਪਲਕਾਂ ਵਿਛਾਕੇ ਕੀਤਾ । ਪ੍ਰਿੰਯਕਾ ਦੇ ਰੋਡ ਸ਼ੋ ਵਿੱਚ ਉਮੜੀ ਭੀੜ ਨੇ ਵਿਧਾਨਸਭਾ ਸੈਂਟਰਲ ਵਿੱਚ ਰਾਜਨਿਤਿਕ ਸਮੀਕਰਣ ਬਦਲ ਕੇ ਪੰਜਾਬ ਵਿੱਚ ਕਾਂਗਰਸ ਦੀ ਜਿੱਤ ਪੱਕੀ ਕੀਤੀ । ਪ੍ਰਿੰਯਕਾ ਗਾਂਧੀ ਨੇ ਸੁਰਿੰਦਰ ਡਾਬਰ ਦੇ ਪੱਖ ਵਿੱਚ ਮਤਦਾਨ ਕਰਨ ਦੀ ਅਪੀਲ ਕਰਦੇ ਹੋਏ ਭਾਜਪਾ ਅਤੇ ਆਪ ਤੇ ਤੇ ਕਟਾਕਸ਼ ਕਰਦੇ ਹੋਏ ਕਿਹਾ ਕਿ ਭਾਜਪਾ ਦੇਸ਼ ਦੇ ਅੰਨਦਾਤਾ ਕਿਸਾਨਾਂ ਨੂੰ ਆਂਤਕੀ ਕਰਾਰ ਦੇ ਕੇ ਬਦਨਾਮ ਕਰ ਰਹੀ ਹੈ , ਉਥੇ ਹੀ ਆਪ ਮੁਖੀ ਕੇਜਰੀਵਾਲ ਪੰਜਾਬ ਦੀ ਸਤਾ ਹਾਸਲ ਕਰਣ ਲਈ ਆਂਤਕੀਆਂ ਦੇ ਨਾਲ ਰਾਤਾਂ ਬਿਤਾ ਕੇ ਦੇਸ਼ ਅਤੇ ਪੰਜਾਬ ਦੇ ਪ੍ਰਤੀ ਆਪਣੀ ਮਾਨਸਿਕਤਾ ਵਿਖਾ ਚੁੱਕੇ ਹਨ । ਮੋਦੀ ਨੂੰ ਵੱਡੇ ਮੀਆਂ ਅਤੇ ਕੇਜਰੀਵਾਲ ਨੂੰ ਛੋਟੇ ਮੀਆੰ ਦਾ ਖਿਤਾਬ ਦਿੰਦੇ ਹੋਏ ਕਿਹਾ ਕਿ ਦੋਨਾਂਂ ਦਾ ਮਕਸਦ ਪੰਜਾਬ ਦੀ ਸਤਾ ਤੇ ਕਾਬਿਜ ਹੋਕੇ ਹਰੇ - ਭਰੇ ਪੰਜਾਬ ਨੂੰ ਦੋਹੀਂ ਹੱਥਾਂ ਨਾਲ ਲੁੱਟਣਾ ਅਤੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਵਿਗਾੜ ਕੇ ਰਾਜਨਿਤਿਕ ਲਾਭ ਪ੍ਰਾਪਤ ਕਰਣਾ ਹੈ ।
ਪੰਜਾਬ ਦੀ ਸੁਰੱਖਿਆ ਅਤੇ ਸ਼ਾਂਤੀ ਸਿਰਫ ਕਾਂਗਰਸ ਦੇ ਸ਼ਾਸਣਕਾਲ ਵਿੱਚ ਹੀ ਸੁਰੱਖਿਅਤ ਹੋਣ ਤੇ ਚਰਚਾ ਕਰਦੇ ਹੋਏ ਕਿਹਾ ਕਿ ਕਾਂਗਰਸ ਨੇ ਆਪਣੇ ਹਜਾਰਾਂ ਵਰਕਰਾਂ ਦੀ ਸ਼ਹਾਦਤ ਦੇ ਕੇ ਪੰਜਾਬ ਦੀ ਅਮਨ - ਸ਼ਾਂਤੀ ਨੂੰ ਕਾਇਮ ਰੱਖਕੇ ਦੇਸ਼ ਦੀ ਏਕਤਾ ਅਤੇ ਅੰਖਡਤਾ ਨੂੰ ਬਰਕਰਾਰ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ । ਮੁੱਖਮੰਤਰੀ ਚੰਨੀ ਦੇ 111 ਦਿਨਾਂ ਦੇ ਕਾਰਜਕਾਲ ਦਾ ਜਿਕਰ ਕਰਦੇ ਹੋਏ ਪ੍ਰਿੰਯਕਾ ਨੇ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਦੇ ਅਧੂਰੇ ਕਾਰਜ ਪੂਰੇ ਕਰਣ ਲਈ ਵਿਧਾਨਸਭਾ ਸੈਂਟਰਲ ਦੀ ਕਮਾਨ ਸੁਰਿੰਦਰ ਡਾਬਰ ਅਤੇ ਪੰਜਾਬ ਦੀ ਕਮਾਨ ਚਰਨਜੀਤ ਸਿੰਘ ਚੰਨੀ ਨੂੰ ਸੌਂਪ ਪੰਜਾਬ ਦੇ ਵਿਕਾਸ ਨੂੰ ਰਫ਼ਤਾਰ ਪ੍ਰਦਾਨ ਕਰੋ। ਇਸ ਤੋਂ ਪਹਿਲਾਂ ਵਿਧਾਇਕ ਸੁਰਿੰਦਰ ਡਾਬਰ ਨੇ ਪ੍ਰਿੰਯਕਾ ਦਾ ਫੁਲ ਦੇ ਹਾਰ ਪਹਿਣਾ ਕੇ ਸਵਾਗਤ ਕਰ ਵਿਧਾਨਸਭਾ ਸੈਂਟਰਲ ਵਿੱਚ ਆਪਣੇ ਵਿਧਾਇਕ ਕਾਰਜਕਾਲ ਵਿੱਚ ਕਰਵਾਏ ਵਿਕਾਸ ਦੀ ਵਿਸਤਾਰ ਪੂਰਵਕ ਜਾਣਕਾਰੀ ਕਾਂਗਰਸ ਜਨਰਲ ਸੱਕਤਰ ਨੂੰ ਦਿੱਤੀ । ਇਸ ਮੌਕੇਤੇ ਸਾਂਸਦ ਰਵਨੀਤ ਬਿੱਟੂ, ਸਾਂਸਦ ਦੀਪੇਂਦਰ ਸਿੰਘ ਹੁੱਡਾ, ਮੰਤਰੀ ਭਾਰਤ ਭੂਸ਼ਨ ਆਸ਼ੂ, ਵਿਧਾਇਕ ਸੁਰਿੰਦਰ ਡਾਬਰ ਸਹਿਤ ਕਾਂਗਰਸ ਦੇ ਪ੍ਰਦੇਸ਼ , ਜਿਲਾ , ਬਲਾਕ ਅਤੇ ਵਾਰਡ ਪੱਧਰ ਦੇ ਪਦਅਧਿਕਾਰੀ ਵੀ ਮੌਜੂਦ ਰਹੇ ।
Comments