ਲੁਧਿਆਣਾ 15 ਫਰਵਰੀ,
ਵਿਧਾਨਸਭਾ ਸੈਂਟਰਲ ਤੋਂ ਭਾਜਪਾ ਉਮੀਦਵਾਰ ਗੁਰਦੇਵ ਸ਼ਰਮਾ ਦੇਬੀ ਨੇ ਚੋਣ ਪ੍ਰਚਾਰ ਦੇ ਦੌਰਾਨ ਮੁਹੱਲਾ ਫਤਿਹਗੰਜ, ਕਿ੍ਰਪਾਲ ਨਗਰ, ਘਾਟੀ ਵਾਲਮੀਕਿ, ਈਸਾ ਨਗਰੀ, ਰਣਜੀਤ ਸਿੰਘ ਪਾਰਕ, ਨਿਊ ਸ਼ਿਵਾ ਜੀ ਨਗਰ, ਬਿਹਾਰੀ ਚੁੰਗੀ, ਇੰਡਸਟਰੀ ਏਰਿਆ ਏ ਵਿਖੇ ਡੋਰ-ਟੂ-ਡੋਰ ਪ੍ਰਚਾਰ ਕਰ ਵੋਟਰਾਂ ਨਾਲ ਸਿੱਧਾ ਸੰਵਾਦ ਕਾਇਮ ਕੀਤਾ। ਪ੍ਰੇਮ ਨਗਰ, ਕਿਰਪਾਲ ਨਗਰ, ਡਿਵੀਜਨ ਨ. 3 ਮਾਧੋਪੁਰੀ, ਸੈਦਾਂ ਚੌਂਕ, ਹਰਬੰਸਪੁਰਾ , ਹਰਗੋਬਿੰਦ ਨਗਰ ਵਿੱਚ ਨੁੱਕੜ ਮਿੰਟਿਗਾਂ ਨੂੰ ਸੰਬੋਧਿਤ ਕੀਤਾ । ਚਾਵਲ ਬਾਜ਼ਾਰ ਵਿੱਖੇ ਵਪਾਰਿਆਂ ਅਤੇ ਦੁਕਾਨਦਾਰਾਂ ਦੇ ਨਾਲ ਰੁਬਰੁ ਹੋਏ । ਗਣੇਸ਼ ਨਗਰ ਸਥਿਤ ਗਣੇਸ਼ ਮੰਦਿਰ ਵਿੱਖੇ ਗਣਪਤੀ ਭਗਵਾਨ ਦਾ ਪੂਜਨ ਕਰ ਅਸ਼ੀਰਵਾਦ ਲਿਆ । ਕਮੇਟੀ ਮੈਬਰਾਂ ਨੇ ਦੇਬੀ ਨੂੰ ਸਿਰੋਪਾ ਪਾ ਕੇ ਸਵਾਗਤ ਕੀਤਾ । ਗੁਰਦੇਵ ਦੇਬੀ ਨੇ 10 ਸਾਲ ਤੋਂ ਵਿਕਾਸ ਦੇ ਰੁਪ ਵਿੱਚ ਪਿਛੜੇ ਵਿਧਾਨਸਭਾ ਸੈਂਟਰਲ ਦੇ ਵਿਕਾਸ ਲਈ ਵੋਟ ਮੰਗਦੇ ਹੋਏ ਕਿਹਾ ਕਿ ਕਾਂਗਰਸੀ ਵਿਧਾਇਕ ਡਾਬਰ ਹਲਕੇ ਦੀ ਜਨਤਾ ਦਾ ਵਿਸ਼ਵਾਸ ਗਵਾ ਚੁੱਕੇ ਹਨ । ਸਾਬਕਾ ਮੰਤਰੀ ਸਵ . ਸਤਪਾਲ ਗੋਸਾਈਂ ਦੇ ਕਾਰਜਕਾਲ ਵਿੱਚ ਸ਼ੁਰੂ ਹੋਏ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਵਲੋਂ ਸ਼ਿੰਗਾਰ ਸਿਨੇਮਾ ਤੱਕ ਨਾਲਾ ਢਕਣ ਦੇ ਕਾਰਜ ਨੂੰ ਕਾਂਗਰਸੀ ਵਿਧਾਇਕ ਆਪਣਾ ਪ੍ਰੌਜੈਕਟ ਦੱਸ ਕੇ ਜਨਤਾ ਨੂੰ ਸਾਲਾਂ ਤੋਂ ਗੁੰਮਰਾਹ ਕਰ ਰਹੇ ਹਨ। ਵਿਕਾਸ ਦੀਆਂ ਵੱਢੀਆਂ - ਵੱਢੀਆਂ ਗੱਲਾਂ ਕਰਣ ਵਾਲੇ ਮੌਜੂਦਾ ਵਿਧਾਇਕ ਪਿਛਲੇ 10 ਸਾਲ ਤੋਂ ਸਥਾਨਕ ਲੋਕਾਂ ਨੂੰ ਸੜਕ , ਸੀਵਰੇਜ ਅਤੇ ਸਟਰੀਟ ਲਾਈਟਸ ਵਰਗੀਆਂ ਮੁੱਢਲੀਆਂ ਸੁਵਿਧਾਵਾਂ ਤੱਕ ਨਹੀਂ ਉਪਲੱਬਧ ਕਰਵਾ ਪਾਏ । ਜਿਸਦੇ ਚਲਦੇ ਸਤਾ ਪੱਖ ਦੇ ਪ੍ਰਤੀ ਆਮ ਨਾਗਰਿਕਾਂ ਵਿੱਚ ਗ਼ੁੱਸੇ ਦੀ ਲਹਿਰ ਹੈ ।
ਵਿਧਾਨਸਭਾ ਸੈਂਟਰਲ ਦੀ ਜਨਤਾ ਹੁਣ ਬਦਲਾਵ ਚਾਹੁੰਦੀ ਹੈ । ਬਦਲਾਵ ਦੀ ਲਹਿਰ ਵਿੱਚ ਇਸ ਵਾਰ ਕਾਂਗਰਸ ਦੇ ਹੱਥ ਹਾਰ ਦੇ ਸਿਵਾਏ ਕੁੱਝ ਨਹੀਂ ਲੱਗੇਗਾ। ਇਸ ਮੌਕੇ ਤੇ ਸੰਤ ਰਾਮ, ਅਮਿਤ ਸਚਦੇਵਾ, ਹਿਮਾਂਸ਼ੁ ਕਾਲੜਾ, ਗੌਰਵ ਕਾਲੜਾ, ਪ੍ਰਿੰਸ ਲਾਂਬਾ,ਚੌਧਰੀ ਯਸ਼ਪਾਲ, ਦਵਿੰਦਰ ਜੱਗੀ,ਸਿੱਕਾ , ਅਮਿਤ ਸ਼ਾਰਦਾ, ਰਵੀ ਬੱਤਰਾ, ਰਮੇਸ਼ ਮਹਾਜਨ, ਨੀਰਜ ਵਰਮਾ, ਰਾਜੀਵ ਕਾਲੜਾ, ਜੌਨ ਮਸੀਹ, ਅਮਿਤ ਮਿੱਤਲ, ਮੋਹਣ ਲਾਲ ਬੱਬਰ , ਪ੍ਰਦੀਪ ਬਠਲਾ, ਅਕਾਸ਼ ਸਹਿਤ ਹੋਰ ਵੀ ਮੌਜੂਦ ਰਹੇ
コメント