google-site-verification=ILda1dC6H-W6AIvmbNGGfu4HX55pqigU6f5bwsHOTeM
top of page

ਸੈਂਟਰਲ’ਚ ਨੋਜਵਾਨਾਂ, ਔਰਤਾਂ, ਬੁਰਜੁਗਾਂ ਵਲੋਂ ਮਿਲਿਆ ਪਿਆਰ ਹੀ ਕਾਂਗਰਸ ਤੇ ਡਾਬਰ ਪਰਿਵਾਰ ਦੀ ਅਨਮੋਲ ਪੂਂੰਜੀ-ਡਾਬਰ


ਲੁਧਿਆਣਾ, 8 ਫਰਵਰੀ

ਵਿਧਾਨਸਭਾ ਸੈਂਂਟਰਲ ਤੋਂ ਕਾਂਗਰਸ ਉਮੀਦਵਾਰ ਸੁਰਿੰਦਰ ਡਾਬਰ ਦੇ ਪੱਖ ਵਿੱਚ ਕੌਂਸਲਰ ਗੁਰਦੀਪ ਨੀਟੂ ਦੀ ਅਗਵਾਈ ਹੇਠ ਅਮਰਪੁਰਾ ਚੌਂਕ ਵਿੱਚ ਆਯੋਜਿਤ ਚੋਣ ਸਭਾ ਸਹਿਤ ਨਿਊ ਸ਼ਿਵਾਜੀ ਨਗਰ, ਹਰਿ ਕਰਤਾਰ ਕਲੋਨੀ, ਹਜੂਰੀ ਰੋਡ, ਇਸਲਾਮ ਗੰਜ ਸਥਿਤ ਜੰਜ ਘਰ, ਗਊਸ਼ਾਲਾ ਰੋਡ, ਬਾਜਵਾ ਨਗਰ ਸਥਿਤ ਅਰੋੜਵੰਸ਼ ਧਰਮਸ਼ਾਲਾ, ਫੀਲਡ ਗੰਜ ਦੇ ਵੱਖ-ਵੱਖ ਕੂਚੀਆਂ, ਤਿਲਕ ਨਗਰ , ਨਿਊ ਕਿਦਵਈ ਨਗਰ,ਹਰਬੰਸਪੁਰਾ, ਮਾਧੋਪੁਰੀ ਵਿੱਚ ਆਯੋਜਿਤ ਚੋਣ ਮਿੰਟਿਗਾ ਤੇ ਨੁੱਕੜ ਸਭਾਵਾਂ ਨੂੰ ਵਿਧਾਇਕ ਸੁਰਿੰਦਰ ਡਾਬਰ ਨੇ ਸੰਬੋਧਿਤ ਕਰਕੇ ਡੋਰ-ਟੂ-ਡੋਰ ਪ੍ਰਚਾਰ ਕਰਕੇ ਅਪਣੇ ਕਾਰਜਕਾਲ ਵਿੱਚ ਕਰਵਾਏ ਵਿਕਾਸ ਦੀ ਜਾਣਕਾਰੀ ਦਿੱਤੀ । ਚੋਣ ਪ੍ਰਚਾਰ ਦੇ ਦੌਰਾਨ ਨੌਜਵਾਨ, ਮਹਿਲਾਵਾਂ ਅਤੇ ਬੁਰਜਗਾਂ ਨੇ ਡਾਬਰ ਨੂੰ ਟਿੱਕਾ ਲਗਾਕੇ ਵਿਜੈ ਸ਼੍ਰੀ ਦਾ ਅਸ਼ੀਰਵਾਦ ਦਿੱਤਾ । ਸੁਰਿੰਦਰ ਡਾਬਰ ਨੇ ਚੋਣ ਪ੍ਰਚਾਰ ਦੇ ਦੌਰਾਨ ਹਰ ਵਰਗ ਦੇ ਲੋਕਾਂ ਵਲੋਂ ਮਿਲੇ ਪਿਆਰ ਨੂੰ ਕਾਂਗਰਸ ਅੱਤੇ ਡਾਬਰ ਪਰਿਵਾਰ ਦੀ ਅਨਮੋਲ ਪੂਂੰਜੀ ਦੱਸਦੇ ਹੋਏ ਕਿਹਾ ਕਿ ਸਥਾਨਕ ਲੋਕਾਂ ਦਾ ਪਿਆਰ ਹੀ ਹਰ ਵਾਰ ਉਨ੍ਹਾਂ ਦੀ ਜਿੱਤ ਦੀ ਨੀਂਹ ਨੂੰ ਮਜਬੂਤ ਕਰਦਾ ਹੈ । ਆਮ ਆਦਮੀ ਪਾਰਟੀ ਅਤੇ ਭਾਜਪਾ ਉਮੀਦਵਾਰ ਵੱਲੋਂ ਵਿਕਾਸ ਦੇ ਨਾਮ ਕੀਤੇ ਜਾ ਰਹੇ ਕੂੜ ਪ੍ਰਚਾਰ ਤੇ ਪ੍ਰਤੀਕਿਰਆ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਹਲਕੇ ਦੀ ਜਨਤਾ ਪੰਜ ਸਾਲ ਬਾਅਦ ਚੋਣਾਂ ਦੇ ਮੌਸਮ ਵਿੱਚ ਘਰਾਂ ਤੋਂ ਨਿਕਲਣ ਵਾਲੇ ਰਾਜਨਿਤਿਕ ਦਲਾਂ ਤੇ ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਵਿਸ਼ਵਾਸ ਨਹੀਂ ਕਰੇਗੀ।

ਜਨਤਾ ਤੋਂ ਮਿਲ ਰਹੇ ਪਿਆਰ ਤੋਂਂ ਉਤਸਾਹਿਤ ਡਾਬਰ ਨੇ ਕਿਹਾ ਵਿਧਾਨਸਭਾ ਸਂਟਰਲ ਵਿੱਚ ਕਾਂਗਰਸ ਦੀ ਜਿੱਤ ਤੈਅ ਹੈ , ਚੋਣ ਤਾਂ ਸਿਰਫ ਉਪਚਾਰਿਕਤਾ ਹੀ ਹੈ । ਦੂਜੇ ਪਾਸੇ ਵਿਧਾਇਕ ਡਾਬਰ ਦੇ ਬੇਟੇ ਮਾਨਿਕ ਡਾਬਰ, ਪਤਨੀ ਨੀਲਮ ਡਾਬਰ ਅਤੇ ਭਰਜਾਈ ਸੁਨੀਤਾ ਡਾਬਰ ਨੇ ਵਾਰਡ-62,56, 57, 54, 8 ਅਤੇ ਵਾਰਡ-20 ਸਹਿਤ ਆਸਪਾਸ ਦੇ ਹਲਕਿਆਂ ਵਿੱਚ ਡੋਰ-ਟੂ- ਡੋਰ ਪ੍ਰਚਾਰ ਕੀਤਾ । ਇਸ ਦੌਰਾਨ ਉਨ੍ਹਾਂ ਨੇ ਵੱਖ-ਵੱਖ ਸਥਾਨਾਂ ਤੇ ਮਾਰਕੀਟ ਐਸੋਸਿਏਸ਼ਨ ਦੇ ਪ੍ਰਤਿਨਿਧੀਆਂ ਨਾਲ ਮੁਲਾਕਾਤ ਵੀ ਕੀਤੀ । ਇਸ ਮੌਕੇ ਤੇ ਜਿਲ੍ਹਾ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਪਵਨ ਮਹਿਤਾ, ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੌਤਰਾ, ਕੋਂਸਲਰ ਗੁਰਦੀਪ ਨੀਟੂ , ਕੌਂਸਲਰ ਰਾਜਾ ਘਾਇਲ, ਕੌਂਸਲਰ ਪਿੰਕੀ ਬਾਂਸਲ, ਕੌਂਸਲਰ ਅਨਿਲ ਮਲਹੌਤਰਾ, ਬਲਾਕ ਕਾਂਗਰਸ ਪ੍ਰਧਾਨ ਵਿਪਨ ਅਰੋੜਾ ਅਤੇ ਗੁਰਮੁੱਖ ਮਿੱਠੂ, ਦਰਸ਼ਨ ਡਾਬਰ, ਲਕਸ਼ਮੀ ਗੁਪਤਾ, ਵਿੱਕੀ ਡਾਬਰ, ਕੁਲਦੀਪ ਕੁੱਕੂ, ਕਪਿਲ ਬਹਿੜਾ, ਹਰਗੋਬਿਦ, ਮਹੇਸ਼ ਖੰਨਾ, ਭੁਪਿੰਦਰ ਸਿੰਘ, ਵਿੱਕੀ ਕਾਲੜਾ, ਰਾਜੂ ਲਾਂਬਾ,ਬਿਸ਼ਨਦਾਸ, ਦੀਪਕ ਬਜਾਜ਼, ਰਾਜ ਕੁਮਾਰ ਪੱਪੀ, ਸੋਨੂੰ, ਮੋਨੂੰ, ਡੀ ਸੀ ਕਪੂਰ, ਲਵਲੀ ਕਪੂਰ, ਜਸਵੀਰ ਸਿੰਘ, ਹਰੀਸ਼ ਕੁਮਾਰ, ਵਰਿੰਦਰ ਭਨੋਟ, ਰਿਤੇਸ਼ ਅਮਰਜੀਤ ਸੂਦ, ਸ਼ੰਮੀ ਲਹਿਰ, ਅਮਿਤ ਆਹੂਜਾ, ਪ੍ਰਮਿੰਦਰ ਸਿੰਘ, ਹਿਤੇਸ਼, ਜੈਕ੍ਰਿਸ਼ਨ, ਘਨਸ਼ਿਆਮ ਚੋਪੜਾ, ਵਿਵੇਕ ਗੁਪਤਾ, ਰਵੀ ਕਪੂਰ, ਰਜਤ ਕਪੂਰ, ਸਚਿਨ ਵਿਜ, ਦਵਿੰਦਰ ਅਰੋੜਾ, ਸੁਭਾਸ਼ ਗਾਬਾ, ਰਮੇਸ਼ ਗਾਬਾ, ਅਮਰਜੀਤ ਬਿੱਲਾ, ਰਾਕੇਸ਼ ਕਪੂਰ, ਰਾਜ ਕੁਮਾਰ ਸਹਿਤ ਹੋਰ ਵੀ ਮੌਜੂਦ ਰਹੇ।



コメント


Logo-LudhianaPlusColorChange_edited.png
bottom of page