11 ਫਰਵਰੀ 2022,
ਵਿਧਾਨਸਭਾ ਸੈਂਟਰਲ ਵਿੱਚ ਚੋਣ ਪ੍ਰਚਾਰ ਕਰਨ ਪੰਹੁਚੇ ਬਾਲੀਵੁਡ ਸਟਾਰ ਹੋਬੀ ਧਾਲੀਵਾਲ ਨੇ ਵਾਰਡ - 63 ਸਥਿਤ ਇਸਲਾਮ ਗੰਜ ਅਤੇ ਪ੍ਰੇਮ ਨਗਰ ਵਿੱਚ ਡੋਰ - ਡੋਰ - ਪ੍ਰਚਾਰ ਕਰਕੇ ਭਾਜਪਾ ਉਮੀਦਵਾਰ ਗੁਰਦੇਵ ਸ਼ਰਮਾ ਦੇਬੀ ਦੇ ਪੱਖ ਵਿੱਚ ਮਤਦਾਨ ਕਰਣ ਦੀ ਅਪੀਲ ਸਥਾਨਕ ਲੋਕਾਂ ਨੂੰ ਕੀਤੀ । ਦੂਜੇ ਪਾਸੇ ਗੁਰਦੇਵ ਦੇਬੀ ਨੇ ਰਣਜੀਤ ਸਿੰਘ ਪਾਰਕ , ਪ੍ਰੇਮ ਨਗਰ , ਕਿਰਪਾਲ ਨਗਰ , ਨਿਊ ਮਾਧੋਪੁਰੀ , ਸ਼ਿਵਪੁਰੀ ਸਥਿਤ ਵਾਲਮੀਕਿ ਨਗਰ , ਵਾਰਡ - 52 , ਧਰਮਪੁਰਾ , ਨਿਊ ਸ਼ਿਵਾਜੀ ਨਗਰ , ਹਰਗੋਬਿੰਦ ਨਗਰ ਵਿੱਚ ਮਿਟਿੰਗਾਂ ਨੂੰ ਸੰਬੋਧਿਤ ਕੀਤਾ । ਸੈਦਾਂ ਮੁਹੱਲਾ , ਕਲਿਆਣ ਨਗਰ ਡੋਰ-ਟੂ-ਡੋਰ ਪ੍ਰਚਾਰ ਕਰ ਵੋਟਰਾਂ ਦੇ ਨਾਲ ਰੁਬਰੁ ਹੋਏ । ਚੋਣ ਪ੍ਰਚਾਰ ਸ਼ੁਰੂ ਕਰਣ ਤੋਂ ਪਹਿਲਾਂ ਦੇਬੀ ਨੇ ਜਨਸੰਘ ਦੇ ਸੰਸਥਾਪਕ ਪੰਡਿਤ ਦੀਨ ਦਿਆਲ ਉਪਾਧਿਆਏ ਜੀ ਦੀ ਬਰਸੀ ਤੇ ਫੂਲਾਂ ਦੇ ਹਾਰ ਭੇਂਟ ਕਰਕੇ ਸ਼ੀਸ਼ ਝੁਕਾ ਕੇ ਅਸ਼ੀਰਵਾਦ ਲਿਆ । ਦੇਬੀ ਨੇ ਵਿਧਾਨਸਭਾ ਸੈਂਟਰਲ ਨਾਲ ਸੰਬਧਤ ਨਗਰ ਨਿਗਮ ਦਫਤਰਾਂ ਅਤੇ ਪੁਲਿਸ ਸਟੇਸ਼ਨਾ ਵਿੱਚ ਸਤਾ ਪੱਖ ਵੱਲੋਂ ਫੈਲਾਏ ਰਿਸ਼ਵਤ ਅਤੇ ਭ੍ਰਿਸ਼ਟਾਚਾਰ ਰੁਪੀ ਕੈਂਸਰ ਦਾ ਖਾਤਮਾ ਕਰ ਭਾਜਪਾ ਸਰਕਾਰ ਬੰਨਣ ਸਾਫ ਸੁਥਰਾ ਪ੍ਰਸ਼ਾਸਨ ਉਪਲਬਧ ਕਰਵਾਉਣਗੇ।
ਉਥੇ ਹੀ ਵਿਕਾਸ ਕਾਰਜਾਂ ਵਿੱਚ ਘੱਟਿਆ ਮੈਟਿਰਿਅਲ ਦੀ ਕਵਾਲਿਟੀ ਕੰਟਰੋਲ ਅੱਤੇ ਪੁਲਿਸ ਪ੍ਰਸ਼ਾਸ਼ਨ ਵਿੱਚ ਫੈਲੀ ਰਿਸ਼ਵਤਖੋਰੀ ਤੇ ਨਗਰ ਰੱਖਣ ਲਈ ਵਾਰਡ ਪੱਧਰ ਤੇ ਸਥਾਨਕ ਨਾਗਰਿਕਾਂ ਤੇ ਆਧਾਰਿਤ ਕਮੇਟੀਆਂ ਗਠਿਤ ਹੋਣਗੀਆਂ। ਇਸ ਮੌਕੇ ਤੇ ਪ੍ਰਾਣ ਭਾਟਿਆ, ਰਜਨੀਸ਼ ਧੀਮਾਨ, ਯੋਗੇਂਦਰ ਮਕੌਲ, ਜਸਵੰਤ ਸਾਲਦੀ, ਸੁਭਾਸ਼ ਭਾਟੀਆ, ਰਾਜਿੰਦਰ ਖਤਰੀ,ਦੇਵੀ ਸਹਾਇ ਟੰਡਨ, ਚੌਧਰੀ ਯਸ਼ਪਾਲ, ਪੰਕਜ ਜੈਨ, ਰਵੀ ਬੱਤਰਾ, ਗੁਰਪ੍ਰੀਤ ਰਾਜੂ, ਸਿਮਰਨਜੀਤ ਸਿੰਘ ਸਿੰਮੂ, ਵਿੱਕੀ ਸਹੋਤਾ, ਸੁਨੀਲ, ਰੌਣਕ ਰਾਜੂ, ਪ੍ਰਧਾਨ ਰਾਕੇਸ਼ ਖੰਨਾ, ਰਾਕੇਸ਼ ਵੋਹਰਾ, ਗਿਆਨ ਚੰਦ ਅਰੋੜਾ, ਦੀਪਕ, ਕੁੰਜ ਵਿਹਾਰੀ, ਗੋਵਿੰਦ ਚੰਦੇਲ, ਜੌਨ ਮਸੀਹ , ਰਮੇਸ਼ ਮਹਾਜਨ , ਸੁਨੀਲ ਸੇਖੜ, ਕ੍ਰਿਸ਼ਣ, ਪਵਨ ਕੰਨੌਜਿਆ, ਨਰੇਸ਼, ਜਤਿੰਦਰ, ਗੁਲਸ਼ਨ, ਸੁੁਰਿੰਦਰ ਸ਼ਿੰਦਾ, ਸਾਹਿਦ ਸ਼ੈਫੀ ਸਹਿਤ ਹੋਰ ਵੀ ਮੌਜੂਦ ਰਹੇ ।
Comments