21/01/2024
ਅਯੁੱਧਿਆ ਉਸ ਪਲ ਲਈ ਪੂਰੀ ਤਰ੍ਹਾਂ ਤਿਆਰ ਹੈ ਜਿਸ ਦਾ ਰਾਮ ਭਗਤ ਸਾਲਾਂ ਤੋਂ ਇੰਤਜ਼ਾਰ ਕਰ ਰਹੇ ਹਨ। 22 ਜਨਵਰੀ ਨੂੰ ਹੋਣ ਵਾਲੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੀਆਂ ਤਿਆਰੀਆਂ ਵੀ ਮੁਕੰਮਲ ਕਰ ਲਈਆਂ ਗਈਆਂ ਹਨ। ਸ਼ਹਿਰ ਤੋਂ ਲੈ ਕੇ ਪਿੰਡ ਤੱਕ ਲੋਕ ਰਾਮਲਲਾ ਦੇ ਜੋਸ਼ ਵਿੱਚ ਡੁੱਬੇ ਹੋਏ ਹਨ। ਇਸ ਦੌਰਾਨ ਸੂਰਤ ਦੇ ਇੱਕ ਹੀਰਾ ਕਲਾਕਾਰ ਨੇ ਹੀਰਿਆਂ ਦੀ ਵਰਤੋਂ ਕਰਕੇ ਰਾਮ ਮੰਦਰ ਬਣਾਇਆ ਹੈ।
ਸੂਰਤ ਦੇ ਇੱਕ ਕਲਾਕਾਰ ਨੇ 9,999 ਹੀਰਿਆਂ ਦੀ ਵਰਤੋਂ ਕਰਕੇ ਅਯੁੱਧਿਆ ਵਿੱਚ ਰਾਮ ਮੰਦਰ ਦੀ ਸ਼ਾਨਦਾਰ ਕਲਾਕ੍ਰਿਤੀ ਬਣਾਈ ਹੈ। ਹੀਰਾ ਕਾਰੀਗਰ ਨੇ ਹੀਰਿਆਂ ਨਾਲ ਜੜੀ ਇੱਕ ਸੁੰਦਰ ਕੰਧ ਫਰੇਮ ਤਿਆਰ ਕੀਤੀ ਹੈ। ਇਸ ਕੰਧ ਦੇ ਫਰੇਮ 'ਤੇ ਸੂਰਤ ਦਾ ਸਿਗਨੇਚਰ ਬ੍ਰੋਕੇਡ ਹੈ ਜਿਸ ’ਤੇ ਰਾਮ ਦੀ ਮੂਰਤੀ ਤੇ ਜੈ ਸ੍ਰੀ ਰਾਮ ਲਿਖਿਆ ਹੋਇਆ ਹੈ। ਹੀਰਿਆਂ ਨਾਲ ਬਣਿਆ ਰਾਮ ਮੰਦਰ ਕਾਫੀ ਆਕਰਸ਼ਕ ਲੱਗਦਾ ਹੈ। ਸੂਰਤ ਦੇ ਕਲਾਕਾਰਾਂ ਤੋਂ ਇਲਾਵਾ ਹੋਰ ਕਲਾਕਾਰਾਂ ਨੇ ਵੀ ਰਾਮ ਮੰਦਿਰ ਦੀ ਕਲਾਕ੍ਰਿਤੀ ਆਪਣੇ-ਆਪਣੇ ਅੰਦਾਜ਼ ਵਿੱਚ ਬਣਾਈ ਹੈ। ਪੱਛਮੀ ਬੰਗਾਲ ਦੇ ਇਕ ਨੌਜਵਾਨ ਨੇ 20 ਕਿਲੋ ਦੇ ਪਾਰਲੇ-ਜੀ ਬਿਸਕੁਟ ਦੀ ਵਰਤੋਂ ਕਰਕੇ ਰਾਮ ਮੰਦਰ ਦੀ ਸ਼ਾਨਦਾਰ ਪ੍ਰਤੀਰੂਪ ਬਣਾਈ ਹੈ। ਜਦੋਂਕਿ ਇਕ ਕਲਾਕਾਰ ਨੇ ਪੈਨਸਿਲ ਦੀ ਨੋਕ 'ਤੇ ਭਗਵਾਨ ਰਾਮ ਦੀ ਤਸਵੀਰ ਬਣਾਈ ਹੈ।
22 ਜਨਵਰੀ ਨੂੰ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਰੀਆਂ ਧਾਰਮਿਕ ਰਸਮਾਂ ਵਿਚ ਹਿੱਸਾ ਲੈਣਗੇ। ਇਸ ਸਮਾਰੋਹ ਦੇ ਅਗਲੇ ਹੀ ਦਿਨ ਇਸ ਮੰਦਰ ਨੂੰ ਜਨਤਾ ਲਈ ਖੋਲ੍ਹ ਦਿੱਤਾ ਜਾਵੇਗਾ। 'ਪ੍ਰਾਣ ਪ੍ਰਤਿਸ਼ਠਾ' ਸਮਾਰੋਹ ਦੁਪਹਿਰ 12.20 ਵਜੇ ਸ਼ੁਰੂ ਹੋਵੇਗਾ ਤੇ ਦੁਪਹਿਰ 1 ਵਜੇ ਤੱਕ ਪੂਰਾ ਹੋਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਸਮਾਗਮ ਵਾਲੀ ਥਾਂ 'ਤੇ ਸੰਤਾਂ ਅਤੇ ਉੱਘੀਆਂ ਹਸਤੀਆਂ ਸਮੇਤ 7,000 ਤੋਂ ਵੱਧ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਨਗੇ। ਲੱਖਾਂ ਲੋਕਾਂ ਦੇ ਇਸ ਪ੍ਰੋਗਰਾਮ ਨੂੰ ਟੈਲੀਵਿਜ਼ਨ ਤੇ ਆਨਲਾਈਨ ਪਲੇਟਫਾਰਮਾਂ 'ਤੇ ਲਾਈਵ ਦੇਖਣ ਦੀ ਉਮੀਦ ਹੈ।
Comments