google-site-verification=ILda1dC6H-W6AIvmbNGGfu4HX55pqigU6f5bwsHOTeM
top of page

52 ਹਫ਼ਤੇ ਦੇ ਉੱਚੇ ਪੱਧਰ 'ਤੇ ਪਹੁੰਚਿਆ LIC ਦਾ ਸਟਾਕ, ਇੱਥੇ ਜਾਣੋ ਇੰਨਾ ਜ਼ਿਆਦਾ ਵਧੇ ਸ਼ੇਅਰ

22/12/2023

ਦੇਸ਼ ਦੀ ਸਰਕਾਰੀ ਬੀਮਾ ਕੰਪਨੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਦੇ ਸ਼ੇਅਰ ਅੱਜ ਤੇਜ਼ੀ ਨਾਲ ਕਾਰੋਬਾਰ ਕਰ ਰਹੇ ਹਨ। ਅੱਜ ਕੰਪਨੀ ਦੇ ਸ਼ੇਅਰ 7 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਹੇ ਹਨ। ਪਿਛਲੇ ਵੀਰਵਾਰ, ਸਰਕਾਰ ਨੇ LIC ਨੂੰ 10 ਸਾਲਾਂ ਦੇ ਅੰਦਰ 25 ਪ੍ਰਤੀਸ਼ਤ MPS ਹਾਸਲ ਕਰਨ ਦੀ ਇਜਾਜ਼ਤ ਦਿੱਤੀ ਹੈ।


ਅੱਜ BSE 'ਤੇ ਕੰਪਨੀ ਦਾ ਸਟਾਕ 7.25 ਫੀਸਦੀ ਦੇ ਵਾਧੇ ਨਾਲ 820.05 ਰੁਪਏ ਪ੍ਰਤੀ ਸ਼ੇਅਰ 'ਤੇ ਕਾਰੋਬਾਰ ਕਰ ਰਿਹਾ ਹੈ। ਕੰਪਨੀ ਦੇ ਸ਼ੇਅਰ 52 ਹਫਤੇ ਦੇ ਉੱਚੇ ਪੱਧਰ 'ਤੇ ਪਹੁੰਚ ਗਏ ਹਨ। ਇਸ ਦੇ ਨਾਲ ਹੀ NSE 'ਤੇ ਕੰਪਨੀ ਦੇ ਸ਼ੇਅਰ 7.39 ਫੀਸਦੀ ਵਧ ਕੇ 821 ਰੁਪਏ ਪ੍ਰਤੀ ਸ਼ੇਅਰ 'ਤੇ ਕਾਰੋਬਾਰ ਕਰ ਰਹੇ ਹਨ।

ਖ਼ਬਰ ਲਿਖੇ ਜਾਣ ਤੱਕ LIC ਦੇ ਸ਼ੇਅਰ 35.25 ਅੰਕ ਜਾਂ 4.61 ਫ਼ੀਸਦੀ ਦੇ ਵਾਧੇ ਨਾਲ 799.75 ਰੁਪਏ ਪ੍ਰਤੀ ਸ਼ੇਅਰ 'ਤੇ ਕਾਰੋਬਾਰ ਕਰ ਰਹੇ ਸਨ।


ਇਸ ਕਾਰਨ ਵਧਿਆ ਸਟਾਕ

21 ਦਸੰਬਰ, 2023 (ਵੀਰਵਾਰ) ਨੂੰ, ਸਰਕਾਰ ਨੇ LIC ਨੂੰ 10 ਸਾਲਾਂ ਦੇ ਅੰਦਰ 25 ਪ੍ਰਤੀਸ਼ਤ MPS ਪ੍ਰਾਪਤ ਕਰਨ ਦੀ ਇਜਾਜ਼ਤ ਦਿੱਤੀ ਹੈ। ਜ਼ਿਕਰਯੋਗ ਹੈ ਕਿ LIC ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਹੈ। ਕੰਪਨੀ ਦੇ ਸ਼ੇਅਰ ਪਿਛਲੇ ਸਾਲ ਮਈ 2022 ਵਿੱਚ ਸੂਚੀਬੱਧ ਹੋਏ ਸਨ। ਸਰਕਾਰ ਨੇ IPO ਰਾਹੀਂ LIC 'ਚ 3.5 ਫੀਸਦੀ ਹਿੱਸੇਦਾਰੀ ਵੇਚੀ ਸੀ। ਕੰਪਨੀ ਨੇ ਇਸ ਹਿੱਸੇਦਾਰੀ ਦੇ 22.13 ਕਰੋੜ ਤੋਂ ਵੱਧ ਸ਼ੇਅਰ ਵੇਚੇ ਸਨ।


ਸਰਕਾਰ ਦੀ LIC 'ਚ 96.5 ਫੀਸਦੀ ਹਿੱਸੇਦਾਰੀ ਹੈ। ਸਟਾਕ ਐਕਸਚੇਂਜ ਫਾਈਲਿੰਗ ਵਿੱਚ, LIC ਨੇ ਕਿਹਾ ਕਿ ਆਰਥਿਕ ਮਾਮਲਿਆਂ ਦੇ ਵਿਭਾਗ ਨੇ "ਸੂਚੀਬੰਦੀ ਦੀ ਮਿਤੀ ਤੋਂ 10 ਸਾਲਾਂ ਦੇ ਅੰਦਰ, ਭਾਵ ਮਈ 2032 ਤੱਕ LIC ਨੂੰ 25 ਪ੍ਰਤੀਸ਼ਤ MPS ਪ੍ਰਾਪਤ ਕਰਨ ਲਈ ਇੱਕ ਵਾਰ ਦੀ ਛੋਟ" ਦੇਣ ਦਾ ਫੈਸਲਾ ਕੀਤਾ ਹੈ।


Comments


Logo-LudhianaPlusColorChange_edited.png
bottom of page