11/01/24
ਲੁਧਿਆਣਾ ਪੁਲਿਸ ਵੱਲੋਂ ਚਾਈਨਾ ਡੋਰ ਖਿਲਾਫ ਚਲਾਈ ਮੁਹਿੰਮ ਤਹਿਤ ਦ੍ਰਿਸ਼ਟੀ ਨੇੜੇ ਇੱਕ ਦੁਕਾਨ ਦੇ ਵਿੱਚ ਛਾਪੇਮਾਰੀ ਦੌਰਾਨ 30 ਗੱਟੂ ਬਰਾਮਦ ਕੀਤੇ ਨੇ ਜਿਸ ਦੇ ਚਲਦਿਆਂ ਪੁਲਿਸ ਨੇ ਫੜੇ ਗਏ ਆਰੋਪੀ ਨੌਜਵਾਨ ਦੇ ਘਰ ਵਿੱਚ ਛਾਪੇਮਾਰੀ ਕੀਤੀ ਤਾਂ ਉਥੋਂ 300 ਗੱਟੂ ਬਰਾਮਦ ਕੀਤੇ ਗਏ ਨੇ। ਇਸ ਦੌਰਾਨ ਪੁਲਿਸ ਨੇ ਵੱਖ-ਵੱਖ ਧਰਾਵਾਂ ਤਹਿਤ ਆਰੋਪੀ ਕੁਨਾਲ ਅਰੋੜਾ ਨੂੰ ਕਾਬੂ ਕੀਤਾ ਹੈ। ਕਿਹਾ ਕਿ ਬਸਤੀ ਜੋਧੇਵਾਲ ਨੇੜੇ ਆਰੋਪੀ ਦੇ ਘਰ ਦੇ ਵਿੱਚੋਂ ਇਹ ਪਾਬੰਦੀਸ਼ੁਦਾ ਚਾਈਨਾ ਡੋਰ ਬਰਾਮਦ ਕੀਤੀ ਗਈ ਉਹਨਾਂ ਕਿਹਾ ਕਿ ਆਰੋਪੀ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ
ਉਧਰ ਇਸ ਸਬੰਧ ਚ ਜਾਣਕਾਰੀ ਸਾਂਝੀ ਕਰਦੇ ਹੋਏ ਏਡੀਸੀਪੀ ਰੁਪਿੰਦਰ ਕੌਰ ਸਰਾਂ ਨੇ ਕਿਹਾ ਕਿ ਚਾਈਨਾ ਡੋਰ ਖਿਲਾਫ ਪੁਲਿਸ ਕਮਿਸ਼ਨਰ ਦੇ ਹੁਕਮਾਂ ਤਹਿਤ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ ਜਿਸਦੇ ਚਲਦਿਆਂ ਦਰੇਸੀ ਨੇੜੇ ਇੱਕ ਦੁਕਾਨ ਦੇ ਵਿੱਚ ਛਾਪੇਮਾਰੀ ਦੌਰਾਨ 30 ਗੱਟੂ ਚਾਈਨਾ ਡੋਰ ਬਰਾਮਦ ਕੀਤੇ ਨੇ ਅਤੇ ਉਸ ਤੋਂ ਬਾਅਦ ਆਰੋਪੀ ਦੇ ਘਰ ਯੋਧੇਵਾਲ ਬਸਤੀ ਨੇੜੇ ਛਾਪੇਮਾਰੀ ਦੌਰਾਨ 300 ਗੱਟੂ ਪਬੰਦੀ ਸ਼ੁਧਾ ਚਾਈਨਾ ਡੋਰ ਬਰਾਮਦ ਕੀਤੀ ਹੈ। ਉਹਨਾਂ ਕਿਹਾ ਕਿ ਆਰੋਪੀ ਖਿਲਾਫ ਥਾਣਾ ਡਿਵੀਜ਼ਨ ਨੰਬਰ ਚਾਰ ਵਿੱਚ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ
Comentarios