google-site-verification=ILda1dC6H-W6AIvmbNGGfu4HX55pqigU6f5bwsHOTeM
top of page

ਲੁਧਿਆਣਾ ਵਿਖੇ ਰੇਂਜ ਰੋਵਰ ਗੱਡੀ ‘ਚੋਂ 22 ਲੱਖ ਦੀ ਚੋਰੀ ,ਪੈਟਰੋਲ ਪੰਪ ‘ਤੇ ਬਾਈਕ ਸਵਾਰਾਂ ਨੇ ਚੋਰੀ ਕੀਤਾ ਬੈਗ

ਲੁਧਿਆਣਾ, 3 ਅਗਸਤ

ਲੁਧਿਆਣਾ ਦੇ ਸਾਊਥ ਸਿਟੀ ਨੇੜੇ ਸ਼ਿਵਾਲਿਕ ਪੈਟਰੋਲ ਪੰਪ ‘ਤੇ ਰੇਂਜ ਰੋਵਰ ਕਾਰ ‘ਚੋਂ 22 ਲੱਖ ਰੁਪਏ ਚੋਰੀ ਹੋ ਗਏ। ਕਾਰ ਦਾ ਡਰਾਈਵਰ ਪੰਕਚਰ ਕਰਵਾਉਣ ਲਈ ਪੰਪ ‘ਤੇ ਆਇਆ ਸੀ। ਉਸ ਦਾ ਧਿਆਨ ਪੰਕਚਰ ਕਰਵਾਉਣ ‘ਤੇ ਲੱਗਾ ਹੋਇਆ ਸੀ ਜਦੋਂ ਪਿੱਛੇ ਤੋਂ ਇਕ ਬਦਮਾਸ਼ ਨੇ ਗੱਡੀ ‘ਚੋਂ ਬੈਗ ਚੋਰੀ ਕਰ ਲਿਆ। ਇਸ ਤੋਂ ਬਾਅਦ ਉਹ ਕੁਝ ਦੂਰੀ ‘ਤੇ ਬਾਈਕ ‘ਤੇ ਖੜ੍ਹੇ ਆਪਣੇ ਸਾਥੀ ਸਮੇਤ ਫਰਾਰ ਹੋ ਗਿਆ।

ਸੀਸੀਟੀਵੀ ਫੁਟੇਜ ਦੀ ਜਾਂਚ ਕਰਦੀ ਹੋਈ ਪੁਲੀਸ ਡਰਾਈਵਰ ਬਹਾਦਰ ਸਿੰਘ ਨੇ ਤੁਰੰਤ ਮਾਲਕ ਕਰਨ ਅਰੋੜਾ ਨੂੰ ਘਟਨਾ ਦੀ ਸੂਚਨਾ ਦਿੱਤੀ। ਸੀਆਈਏ-1, ਏਡੀਸੀਪੀ ਸ਼ੁਭਮ ਅਗਰਵਾਲ ਅਤੇ ਏਸੀਪੀ ਮਨਦੀਪ ਸਿੰਘ ਦੀ ਟੀਮ ਮੌਕੇ ’ਤੇ ਪੁੱਜੀ। ਪੁਲਿਸ ਆਸਪਾਸ ਦੇ ਸੀਸੀਟੀਵੀ ਫੁਟੇਜ ਨੂੰ ਖੰਗਾਲ ਰਹੀ ਹੈ। ਦੱਸ ਦਈਏ ਕਿ ਕਰੀਬ ਦੋ ਮਹੀਨੇ ਪਹਿਲਾਂ ਵੀ ਮਹਾਨਗਰ ‘ਚ ਇਕ ਵਾਹਨ ‘ਚੋਂ ਬੈਗ ਚੋਰੀ ਕਰਨ ਦੀ ਅਜਿਹੀ ਹੀ ਘਟਨਾ ਸਾਹਮਣੇ ਆਈ ਸੀ।


Comments


Logo-LudhianaPlusColorChange_edited.png
bottom of page