ਲੁਧਿਆਣਾ , 02 ਅਗਸਤ
ਭਾਰਤੀ ਕਮਿਊਨਿਸਟ ਪਾਰਟੀ ਦੀ ਲੁਧਿਆਣਾ ਜਿਲਾ ਇਕਾਈ ਨੇ ਨੂਹ ਜ਼ਿਲ੍ਹੇ ਵਿੱਚ ਤਣਾਅਪੂਰਨ ਸਥਿਤੀ ’ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ ਅਤੇ ਇਸ ਨੂੰ ਮੋਦੀ ਸਰਕਾਰ ਵਲੋਂ 2024 ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਕਰਵਾਏ ਜਾ ਰਹੇ ਹਨ ਫਿਰਕੂ ਦੰਗੇ ਕਰਾਰ ਦਿੱਤਾ ਹੈ। ਇਸ ਤੋਂ ਬਾਅਦ ਅਜ ਦੇਸ਼ ਦੇ ਅਨੇਕਾਂ ਹਿੱਸਿਆਂ ਵਿੱਚੋਂ ਫਿਰਕੂ ਹਿੰਸਾ ਦੀਆਂ ਖਬਰਾਂ ਸਾਡੀ ਧਰਮ ਨਿਰਪੱਖਤਾ ਅਤੇ ਲੋਕਤੰਤਰ ਲਈ ਬਹੁਤ ਵੱਡਾ ਖ਼ਤਰਾ ਹਨ।
ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਸੀਪੀਆਈ ਦੇ ਜਿਲਾ ਸਕੱਤਰ ਡੀ.ਪੀ.ਮੌੜ, ਡਾਕਟਰ ਅਰੁਣ ਮਿੱਤਰਾ, ਚਮਕੌਰ ਸਿੰਘ ਅਤੇ ਐਮ.ਐਸ. ਭਾਟੀਆ, ਰਮੇਸ਼ ਰਤਨ ਤੇ ਵਿਜੇ ਕੁਮਾਰ ਨੇ ਕਿਹਾ ਹੈ ਕਿ ਮਨੀਪੁਰ ਤੋਂ ਥਾਅਦ ਹਰਿਆਣਾ ਵਿੱਚ ਮਨੋਹਰ ਲਾਲ ਖੱਟਰ ਦੀ ਆਰ.ਐਸ.ਐਸ-ਭਾਜਪਾ ਦੀ ਸਰਕਾਰ ਮੇਵਾਤ ਨੂੰ ਫਿਰਕੂ ਤਰੀਕੇ ਨਾਲ ਨਿਸ਼ਾਨਾ ਬਣਾਇਆ ਗਿਆ ਹੈ। ਹੁਣ ਜੋ ਕੁਝ ਵਾਪਰਿਆ ਹੈ, ਉਹ ਸੋਚੀ ਸਮਝੀ ਸਾਜ਼ਿਸ਼ ਦਾ ਨਤੀਜਾ ਹੈ। ਸਥਾਨਕ ਜ਼ਿੰਮੇਵਾਰ ਲੋਕਾਂ ਦੇ ਪ੍ਰਸ਼ਾਸਨ ਨੂੰ ਮਿਲ ਕੇ ਚਿਤਾਵਨੀ ਦਿੱਤੀ ਜਾਣ ਦੇ ਬਾਵਜੂਦ ਇਸ ਯਾਤਰਾ ਨੂੰ ਕੱਢਣ ਦੀ ਇਜਾਜ਼ਤ ਹੀ ਨਹੀਂ ਦਿੱਤੀ ਸਗੋਂ ਹੋਰ ਲੋੜੀਂਦੇ ਕਦਮ ਵੀ ਨਹੀਂ ਚੁੱਕੇ ਗਏ। ਭਾਰਤੀ ਕਮਿਊਨਿਸਟ ਪਾਰਟੀ ਨੇ ਸਮੂਹ ਨਾਗਰਿਕਾਂ ਨੂੰ ਆਪਸੀ ਸਦਭਾਵਨਾ ਬਣਾਈ ਰੱਖਣ, ਅਫਵਾਹਾਂ 'ਤੇ ਧਿਆਨ ਨਾ ਦੇਣ ਅਤੇ ਫਿਰਕੂ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਮਾਹੌਲ ਖਰਾਬ ਕਰਨ ਦਾ ਮੌਕਾ ਨਾ ਦੇਣ । ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਹਾਲਾਤ ਨੂੰ ਛੇਤੀ ਤੋਂ ਛੇਤੀ ਕਾਬੂ ਵਿਚ ਲਿਆਏ। ਪਾਰਟੀ ਆਗੂਆਂ ਨੇ ਖਦਸ਼ਾ ਜਤਾਇਆ ਕਿ ਲੋਕਾਂ ਦੇ ਮਸਲੇ ਹੱਲ ਕਰਨ ਅਤੇ ਮੁੱਖ ਮੁੱਦਿਆਂ ਤੇ ਫੇਲ ਰਹਿਣ ਤੋਂ ਬਾਅਦ 2024 ਦੀਆਂ ਲੋਕ ਸਭਾ ਅਤੇ ਕੁੱਝ ਰਾਜਾਂ ਦੀਆਂ ਚੋਣਾਂ ਵਿੱਚ ਹਾਰ ਨੂੰ ਦੇਖਦੇ ਹੋਏ ਭਾਜਪਾ ਅਤੇ ਆਰ.ਐਸ.ਐਸ ਵੱਲੋਂ ਦੇਸ਼ ਦੇ ਹੋਰ ਹਿੱਸਿਆਂ ਵਿਚ ਵੀ ਇਸੇ ਕਿਸਮ ਦੇ ਫਿਰਕੂ ਵੰਡ ਪਾਊ ਕਾਰੇ ਕੀਤੇ ਜਾਣਗੇ, ਫਿਰਕੂ ਮਾਨਸਿਕਤਾ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਜਾਏਗੀ। ਰੇਲ ਦੇ ਵਿੱਚ ਪੁਲਿਸ ਦੇ ਸਿਪਾਹੀ ਵੱਲੋਂ ਹੱਤਿਆਵਾਂ ਇੱਸੇ ਦਾ ਨਤੀਜਾ ਹਨ। ਲੋਕਾਂ ਨੂੰ ਸਾਵਧਾਨ ਰਹਿਣ ਤੇ ਸਮੁੱਚੇ ਦੇਸ਼ ਵਿਚ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ।
Comments