12/08/2024
ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ ਟ੍ਰਾਈ (Telecom Regulatory Authority of India) ਅਗਲੇ ਮਹੀਨੇ ਸਤੰਬਰ ਦੀ ਸ਼ੁਰੂਆਤ ਤੋਂ ਦੇਸ਼ ਵਿਚ ਨਵਾਂ ਨਿਯਮ (TRAI New Rule) ਲਾਗੂ ਕਰ ਰਹੀ ਹੈ। TRAI ਵੱਲੋਂ ਇਹ ਨਵਾਂ ਨਿਯਮ ਫਰਜ਼ੀ ਤੇ ਸਪੈਮ ਕਾਲਾਂ ਨੂੰ ਰੋਕਣ ਅਤੇ ਖ਼ਤਮ ਕਰਨ ਲਈ ਲਿਆਂਦਾ ਗਿਆ ਹੈ। ਦੂਰਸੰਚਾਰ ਵਿਭਾਗ ਨੇ ਆਪਣੇ ਅਧਿਕਾਰਤ ਐਕਸ ਹੈਂਡਲ 'ਤੇ ਇਕ ਨਵਾਂ ਅਪਡੇਟ ਜਾਰੀ ਕੀਤਾ ਹੈ। ਟੈਲੀਕਾਮ ਵਿਭਾਗ ਨੇ ਟਰਾਈ ਦੇ ਨਵੇਂ ਫੈਸਲਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਹੈ।
ਸਪੈਮ ਕਾਲ ਕਰਨ ਵਾਲੀਆਂ ਕੰਪਨੀਆਂ ਲਈ ਸਖ਼ਤ ਹੋਏ ਨਿਯਮ
ਪਹਿਲਾ ਨਿਯਮ
ਟਰਾਈ ਦੇ ਨਿਯਮਾਂ ਮੁਤਾਬਕ ਜੇਕਰ ਕੋਈ ਸੰਸਥਾ ਸਪੈਮ ਕਾਲ ਕਰਦੀ ਪਾਈ ਜਾਂਦੀ ਹੈ ਤਾਂ ਉਸ ਸੰਸਥਾ ਦੇ ਸਾਰੇ ਟੈਲੀਕਾਮ ਸਰੋਤਾਂ ਨੂੰ ਡਿਸਕਨੈਕਟ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਇਸ ਸੰਸਥਾ ਨੂੰ ਸਾਰੇ ਟੈਲੀਕਾਮ ਆਪਰੇਟਰਾਂ ਵੱਲੋਂ 2 ਸਾਲ ਤਕ ਬਲੈਕਲਿਸਟ ਕੀਤਾ ਜਾਵੇਗਾ।
ਇੱਥੇ ਇਹ ਸਮਝਣਾ ਹੋਵੇਗਾ ਕਿ ਇਸ ਨਿਯਮ ਤਹਿਤ ਜੋ ਵੀ ਵਿਅਕਤੀ ਆਪਣੇ ਮੋਬਾਈਲ ਨੰਬਰ ਦੀ ਵਰਤੋਂ ਟੈਲੀਮਾਰਕੀਟਿੰਗ ਜਾਂ ਪ੍ਰਚਾਰ ਲਈ ਕਰ ਰਿਹਾ ਹੈ, ਉਸ ਦਾ ਨੰਬਰ 2 ਸਾਲਾਂ ਲਈ ਬਲੈਕਲਿਸਟ ਕਰ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਵਿੱਤੀ ਧੋਖਾਧੜੀ ਨੂੰ ਰੋਕਣ ਲਈ ਸਰਕਾਰ ਨੇ ਇਕ ਵਿਸ਼ੇਸ਼ ਨੰਬਰ ਸੀਰੀਜ਼ 160 ਸ਼ੁਰੂ ਕੀਤੀ ਸੀ। ਹਾਲਾਂਕਿ, ਮੋਬਾਈਲ ਯੂਜ਼ਰਜ਼ ਨੂੰ ਕਈ ਵਾਰ ਪ੍ਰਮੋਸ਼ਨ ਤੇ ਟੈਲੀਮਾਰਕੀਟਿੰਗ ਨਾਲ ਜੁੜੀਆਂ ਕਾਲਾਂ ਨਿੱਜੀ ਨੰਬਰਾਂ ਤੋਂ ਵੀ ਆਉਂਦੀਆਂ ਹਨ। ਅਜਿਹੇ ਵਿਚ ਨਵਾਂ ਨਿਯਮ ਸਾਰਿਆਂ 'ਤੇ ਲਾਗੂ ਹੋਵੇਗਾ।
Comentários