

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸੀ.ਐਮ.ਸੀ ਲੁਧਿਆਣਾ ਨੇ 100 ਤੋਂ ਵੱਧ ਬਾਲ ਸਰਜਰੀਆਂ ਕਰਕੇ ਵੱਡਾ ਮੀਲ ਪੱਥਰ ਸਥਾਪਿਤ ਕੀਤਾ
ਲੁਧਿਆਣਾ, 4 ਅਕਤੂਬਰ ਸਰਵ ਵਿਆਪਕ ਅਤੇ ਬਰਾਬਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਐਤਵਾਰ ਨੂੰ ਕ੍ਰਿਸ਼ਚੀਅਨ ਮੈਡੀਕਲ ਕਾਲਜ (ਸੀ.ਐਮ.ਸੀ.), ਲੁਧਿਆਣਾ ਵਿਖੇ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 100 ਤੋਂ ਵੱਧ ਬਾਲ ਸਰਜਰੀਆਂ ਸਫਲਤਾਪੂਰਵਕ ਕਰਨ ਲਈ ਬਾਲ ਸਰਜਰੀ ਵਿਭਾਗ ਦੀ ਟੀਮ ਨੂੰ ਵਧਾਈ ਦਿੱਤੀ। ਇਸ ਸਬੰਧੀ ਸੀ.ਐਮ.ਸੀ. ਲੁਧਿਆਣਾ ਵਿਖੇ ਕਰਵਾਏ ਗਏ ਵਿਸ਼ੇਸ਼ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਇਹ ਪ੍ਰਾਪਤੀ ਪੰਜਾਬ ਸਰਕਾਰ ਅਤੇ ਮੈਡੀਕਲ ਸੰਸਥਾ ਦੀ ਸਾਂ


ਵਿਧਾਇਕ ਭੋਲਾ ਗਰੇਵਾਲ ਦੀ ਮਿਹਨਤ ਰੰਗ ਲਿਆਈ; ਹਲਕਾ ਪੂਰਬੀ ਨੂੰ ਮਿਲੇਗਾ 20 ਕਰੋੜੀ ਨਵਾਂ ਬਿਜਲੀ ਗ੍ਰਿਡ
>>>>ਮਹਾਨਗਰ ਦੀ ਇੰਡਸਟਰੀ, ਹੋਜਰੀ ਨੂੰ ਨਿਰਵਿਘਨ ਬਿਜਲੀ ਸਪਲਾਈ ਕਰਨ ਲਈ ਪੰਜਾਬ ਸਰਕਾਰ ਵਚਨਬੱਧ - ਵਿਧਾਇਕ ਗਰੇਵਾਲ >>>>ਦਾਣਾ ਮੰਡੀ ’ਚ ਲੱਗ ਰਹੇ ਨਵੇਂ ਬਿਜਲੀ ਗ੍ਰਿਡ ਦਾ ਕੀਤਾ ਦੌਰਾ; 15 ਨਵੰਬਰ ਤੋਂ ਹੋਵੇਗੀ ਸਪਲਾਈ ਸ਼ੁਰੂ ਲੁਧਿਆਣਾ, 24 ਸਤੰਬਰ ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਦਾਣਾ ਮੰਡੀ ਵਿਖੇ ਲੱਗ ਰਹੇ ਨਵੇਂ ਬਿਜਲੀ ਗ੍ਰਿਡ ਦਾ ਦੌਰਾ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਵਿਧਾਇਕ ਗਰੇਵਾਲ ਨੇ ਦੱਸਿਆ ਕਿ ਬਿਜਲੀ ਗ੍ਰਿੱਡ ਦਾ ਕਰੀਬ 50 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ 15 ਨਵੰਬਰ ਤੱਕ 40 ਮੈਗਾਵਾਟ ਦਾ ਇਹ ਬਿਜਲੀ ਗ੍ਰਿਡ


ਵਿਧਾਇਕ ਗਰੇਵਾਲ ਵੱਲੋਂ ਵਿਸ਼ਕਰਮਾ ਨਗਰ ਵਾਰਡ 29 'ਚ ਨਵੇਂ ਟਿਊਬਵੈਲ ਦਾ ਉਦਘਾਟਨ ਕਿਹਾ ! ਪੀਣ ਵਾਲੇ ਪਾਣੀ ਦੀ ਕਿੱਲਤ ਤੋਂ ਮਿਲੇਗਾ ਛੁਟਕਾਰਾ
ਲੁਧਿਆਣਾ: 9 ਸਤੰਬਰ ਵਿਧਾਨ ਸਭਾ ਹਲਕਾ ਪੂਰਬੀ ਲੁਧਿਆਣਾ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਸਥਾਨਕ ਵਾਰਡ ਨੰਬਰ 29 ਚ ਸਥਿਤ ਵਿਸ਼ਵਕਰਮਾ ਨਗਰ ਗਲੀ ਨੰਬਰ 1 ਵਿਖੇ ਨਵੇਂ ਟਿਊਬਵੈਲ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਤੇ ਸੰਬੋਧਨ ਕਰਦਿਆਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਕਿਹਾ ਕਿ ਹਰ ਘਰ ਜਲ, ਹਰ ਘਰ ਨਲ, ਸਕੀਮ ਤਹਿਤ ਸਾਫ ਸੁਥਰਾ ਪੀਣ ਵਾਲਾ ਪਾਣੀ ਮੁਹਈਆ ਕਰਵਾਉਣ ਦੇ ਮੰਤਵ ਨਾਲ , ਵਾਰਡ ਚ ਨਵੇਂ ਟਿਊਬਵੈਲ ਦਾ ਉਦਘਾਟਨ ਕੀਤਾ ਗਿਆ । ਉਹਨਾਂ ਕਿਹਾ ਕਿ ਇਲਾਕਾ ਵਾਸੀਆਂ ਨੂੰ ਪਿਛਲੇ ਸਮੇਂ ਤੋਂ ਪੀਣ ਵਾਲੇ ਪਾਣੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹ
















































